ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਝਾਰਖੰਡ ’ਚ ਦੋ ਮਾਲ ਗੱਡੀਆਂ ਲੀਹੋਂ ਲੱਥੀਆਂ

ਆਦਰਾ ਡਿਵੀਜ਼ਨ ਵਿੱਚ ਰੇਲ ਆਵਾਜਾਈ ਪ੍ਰਭਾਵਿਤ
ਸਰਾਏਕੇਲਾ-ਖਰਸਵਾਂ ਵਿੱਚ ਰੇਲ ਆਵਾਜਾਈ ਬਹਾਲ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਅਮਲਾ। -ਫੋਟੋ: ਪੀਟੀਆਈ
Advertisement

ਝਾਰਖੰਡ ਦੇ ਸਰਾਏਕੇਲਾ-ਖਰਸਵਾਂ ਜ਼ਿਲ੍ਹੇ ਵਿੱਚ ਅੱਜ ਦੋ ਮਾਲ ਗੱਡੀਆਂ ਲੀਹੋਂ ਲੱਥਣ ਕਾਰਨ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ। ਦੱਖਣ ਪੂਰਬੀ ਰੇਲਵੇ (ਐੱਸਈਆਰ) ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦੋ ਮਾਲ ਗੱਡੀਆਂ ਝਾਰਖੰਡ ਦੇ ਚਾਂਡਿਲ ਅਤੇ ਨਿਮਡੀਹ ਸਟੇਸ਼ਨਾਂ ਨੇੜੇ ਉਲਟ ਦਿਸ਼ਾ ’ਚ ਲੰਘ ਰਹੀਆਂ ਸਨ। ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਦੋ ਮਾਲ ਗੱਡੀਆਂ ’ਚੋਂ ਇੱਕ ਦੇ ਕੁਝ ਡੱਬੇ ਪਟੜੀ ਤੋਂ ਉਤਰ ਕੇ ਡਬਲ-ਲਾਈਨ ਸੈਕਸ਼ਨ ਵਿੱਚ ਉਲਟ ਦਿਸ਼ਾ ’ਚ ਜਾ ਰਹੀ ਰੇਲਗੱਡੀ ਦੇ ਵਿਚਕਾਰਲੇ ਹਿੱਸੇ ਨਾਲ ਟਕਰਾਅ ਗਏ, ਜਿਸ ਕਾਰਨ ਦੂਜੀ ਗੱਡੀ ਦੇ ਵੀ ਕੁਝ ਡੱਬੇ ਲੀਹੋਂ ਲੱਥ ਗਏ। ਇਸ ਦੌਰਾਨ ਆਦਰਾ ਡਿਵੀਜ਼ਨ ਦੇ ਚਾਂਡਿਲ-ਗੁੰਦਾ ਬਿਹਾਰ ਸੈਕਸ਼ਨ ਵਿੱਚ ਰੇਲ ਆਵਾਜਾਈ ਪ੍ਰਭਾਵਿਤ ਹੋਈ।

ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ (ਆਦਰਾ ਡਿਵੀਜ਼ਨ) ਵਿਕਾਸ ਕੁਮਾਰ ਨੇ ਦੱਸਿਆ ਕਿ ਮਾਲ ਗੱਡੀਆਂ ਲੀਹੋਂ ਲੱਥਣ ਕਾਰਨ ਚਾਂਡਿਲ ਦੇ ਆਲੇ-ਦੁਆਲੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਰੇਲ ਸੇਵਾ ਬਹਾਲ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਕਾਰਨ ਰੱਦ ਹੋਈਆਂ ਐੱਕਸਪ੍ਰੈੱਸ ਟਰੇਨਾਂ ਵਿੱਚ 20897/20898 ਹਾਵੜਾ-ਰਾਂਚੀ-ਹਾਵੜਾ ਵੰਦੇ ਭਾਰਤ ਐੱਕਸਪ੍ਰੈੱਸ, 20894 ਪਟਨਾ-ਟਾਟਾਨਗਰ ਵੰਦੇ ਭਾਰਤ ਐੱਕਸਪ੍ਰੈੱਸ, 18183 ਟਾਟਾਨਗਰ-ਬਕਸਰ ਐੱਕਸਪ੍ਰੈੱਸ, 13301/13302 ਧਨਬਾਦ-ਟਾਟਾਨਗਰ-ਧਾਨਬਾਦ ਐੱਕਸਪ੍ਰੈੱਸ ਅਤੇ 28181/28182 ਟਾਟਾਨਗਰ-ਕਟਿਹਾਰ-ਟਾਟਾਨਗਰ ਐੱਕਸਪ੍ਰੈੱਸ ਸ਼ਾਮਲ ਹਨ। ਭੁਬਨੇਸ਼ਵਰ-ਨਵੀਂ ਦਿੱਲੀ ਰਾਜਧਾਨੀ ਐੱਕਸਪ੍ਰੈੱਸ (ਸੰਬਲਪੁਰ ਰਾਹੀਂ) ਨੂੰ ਝਾਰਸਗੁੜਾ-ਰੁੜਕੇਲਾ-ਨੁਆਗਾਓਂ-ਹਟੀਆ-ਬੋਕਾਰੋ ਸਟੀਲ ਸਿਟੀ-ਰਾਜਬੇਰਾ ਰਾਹੀਂ ਮੋੜਿਆ ਗਿਆ ਹੈ।

Advertisement

Advertisement