ਸੜਕ ਹਾਦਸੇ ’ਚ ਦਿੱਲੀ ਪੁਲੀਸ ਦੇ ਦੋ ਅਧਿਕਾਰੀਆਂ ਦੀ ਮੌਤ
ਨਵੀਂ ਦਿੱਲੀ, 9 ਜਨਵਰੀ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ ਕੁੰਡਲੀ ਸਰਹੱਦ ਨੇੜੇ ਸੜਕ ਹਾਦਸੇ 'ਚ ਦਿੱਲੀ ਪੁਲੀਸ ਦੇ ਦੋ ਅਧਿਕਾਰੀਆਂ ਦੀ ਮੌਤ ਹੋ ਗਈ। ਦੋਵੇਂ ਪੁਲੀਸ ਅਧਿਕਾਰੀ ਨਿੱਜੀ ਕਾਰ ਵਿੱਚ ਜਾ ਰਹੇ ਸਨ, ਜੋ ਧੁੰਦ ਕਾਰਨ ਟਰੱਕ ਨਾਲ ਟਕਰਾ ਗਈ।...
Advertisement
ਨਵੀਂ ਦਿੱਲੀ, 9 ਜਨਵਰੀ
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ ਕੁੰਡਲੀ ਸਰਹੱਦ ਨੇੜੇ ਸੜਕ ਹਾਦਸੇ 'ਚ ਦਿੱਲੀ ਪੁਲੀਸ ਦੇ ਦੋ ਅਧਿਕਾਰੀਆਂ ਦੀ ਮੌਤ ਹੋ ਗਈ। ਦੋਵੇਂ ਪੁਲੀਸ ਅਧਿਕਾਰੀ ਨਿੱਜੀ ਕਾਰ ਵਿੱਚ ਜਾ ਰਹੇ ਸਨ, ਜੋ ਧੁੰਦ ਕਾਰਨ ਟਰੱਕ ਨਾਲ ਟਕਰਾ ਗਈ। ਇਹ ਹਾਦਸਾ ਦੇਰ ਰਾਤ ਕਰੀਬ 11.30 ਵਜੇ ਹੋਇਆ। ਮ੍ਰਿਤਕਾਂ ਦੀ ਪਛਾਣ ਉੱਤਰ ਪੱਛਮੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਵਿੱਚ ਤਾਇਨਾਤ ਇੰਸਪੈਕਟਰ ਦਿਨੇਸ਼ ਬੈਨੀਵਾਲ ਅਤੇ ਆਦਰਸ਼ ਨਗਰ ਥਾਣੇ ਵਿੱਚ ਤਾਇਨਾਤ ਏਟੀਓ ਇੰਸਪੈਕਟਰ ਰਣਵੀਰ ਵਜੋਂ ਹੋਈ ਹੈ। ਦੋਵੇਂ ਸੋਨੀਪਤ ਵਿੱਚ ਆਪਣੇ-ਆਪਣੇ ਘਰ ਪਰਤ ਰਹੇ ਸਨ।
Advertisement
Advertisement