ਪੁਣੇ ਵਿੱਚ ਦੋ ਟਰੱਕਾਂ ਨੂੰ ਅੱਗ; ਟਰੱਕਾਂ ਦਰਮਿਆਨ ਫਸੀ ਕਾਰ; 8 ਹਲਾਕ
15 ਹੋਰ ਜ਼ਖਮੀ; ਦਰਜਨ ਵਾਹਨ ਆਪਸ ਵਿਚ ਟਕਰਾਏ
Advertisement
ਪੁਣੇ ਸ਼ਹਿਰ ਦੇ ਬਾਹਰਵਾਰ ਮੁੰਬਈ-ਬੰਗਲੁਰੂ ਹਾਈਵੇਅ ’ਤੇ ਇੱਕ ਪੁਲ ’ਤੇ ਇਕ ਟਰੱਕ ਦੀ ਬਰੇਕ ਫੇਲ੍ਹ ਹੋਣ ਤੋਂ ਬਾਅਦ ਦੋ ਕੰਟੇਨਰ ਟਰੱਕਾਂ ਨੂੰ ਅੱਗ ਲਗ ਗਈ ਤੇ ਇਨ੍ਹਾਂ ਟਰੱਕਾਂ ਦਰਮਿਆਨ ਕਾਰ ਫਸ ਗਈ ਜਿਸ ਕਾਰਨ 8 ਜਣਿਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਸ ਹਾਦਸੇ ਵਿਚ 15 ਜਣਿਆਂ ਦੇ ਕਰੀਬ ਹੋਰ ਜ਼ਖਮੀ ਹੋ ਗਏ ਹਨ।
ਇੱਕ ਪੁਲੀਸ ਅਧਿਕਾਰੀ ਨੇ ਕਿਹਾ, ‘ਇਸ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।’
Advertisement
ਹਾਦਸੇ ਤੋਂ ਬਾਅਦ ਸਾਹਮਣੇ ਆਏ ਵੀਡੀਓਜ਼ ਵਿੱਚ ਕਾਰ ਦੋ ਭਾਰੀ ਵਾਹਨਾਂ ਵਿਚਕਾਰ ਫਸੀ ਹੋਈ ਦਿਖਾਈ ਦੇ ਰਹੀ ਹੈ ਜੋ ਅੱਗ ਦੀਆਂ ਲਪਟਾਂ ਵਿੱਚ ਘਿਰੇ ਹੋਏ ਸਨ। ਇਸ ਮੌਕੇ ਫਾਇਰ ਬ੍ਰਿਗੇਡ ਵਲੋਂ ਅੱਗ ਬੁਝਾਈ ਗਈ। ਇਸ ਹਾਦਸੇ ਵਿਚ ਦਰਜਨ ਤੋਂ ਵੱਧ ਵਾਹਨ ਵਾਹਨ ਆਪਸ ਵਿਚ ਟਕਰਾ ਗਏ ਸਨ।
ਪੀ.ਟੀ.ਆਈ.
Advertisement
