ਏਅਰ ਇੰਡੀਆ ਦੀਆਂ ਦੋ ਉਡਾਣਾਂ ਰੱਦ
ਏਅਰ ਇੰਡੀਆ ਨੇ ਅੱਜ ਤਕਨੀਕੀ ਖ਼ਰਾਬੀ ਕਾਰਨ ਸਿੰਗਾਪੁਰ ਤੋਂ ਚੇਨੱਈ ਅਤੇ ਭੁਬਨੇਸ਼ਵਰ ਤੋਂ ਦਿੱਲੀ ਅਧਾਰਿਤ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਨੇ ਕਿਹਾ ਕਿ ਸਿੰਗਾਪੁਰ ਤੋਂ ਚੇਨੱਈ ਆਉਣ ਵਾਲੀ ਉਡਾਣ ਨੰਬਰ ਏਆਈ 349 ਨੂੰ ਉਡਾਣ ਭਰਨ ਤੋਂ ਪਹਿਲਾਂ ਜ਼ਰੂਰੀ ਮੁਰੰਮਤ...
Advertisement
ਏਅਰ ਇੰਡੀਆ ਨੇ ਅੱਜ ਤਕਨੀਕੀ ਖ਼ਰਾਬੀ ਕਾਰਨ ਸਿੰਗਾਪੁਰ ਤੋਂ ਚੇਨੱਈ ਅਤੇ ਭੁਬਨੇਸ਼ਵਰ ਤੋਂ ਦਿੱਲੀ ਅਧਾਰਿਤ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਨੇ ਕਿਹਾ ਕਿ ਸਿੰਗਾਪੁਰ ਤੋਂ ਚੇਨੱਈ ਆਉਣ ਵਾਲੀ ਉਡਾਣ ਨੰਬਰ ਏਆਈ 349 ਨੂੰ ਉਡਾਣ ਭਰਨ ਤੋਂ ਪਹਿਲਾਂ ਜ਼ਰੂਰੀ ਮੁਰੰਮਤ ਕਰ ਕੇ ਰੱਦ ਕਰ ਦਿੱਤਾ ਗਿਆ ਹੈ। ਇਸ ਨੂੰ ਠੀਕ ਕਰਨ ਵਿੱਚ ਵਾਧੂ ਸਮੇਂ ਦੀ ਲੋੜ ਸੀ। ਏਅਰ ਇੰਡੀਆ ਨੇ ਕਿਹਾ, ‘‘ਯਾਤਰੀਆਂ ਨੂੰ ਜਲਦੀ ਤੋਂ ਜਲਦੀ ਚੇਨੱਈ ਪਹੁੰਚਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਹੋਟਲ ਵਿੱਚ ਠਹਿਰਨ ਦੀ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਉਡਾਣ ਰੱਦ ਹੋਣ ’ਤੇ ਪੂਰਾ ਪੈਸਾ ਵਾਪਸ ਕੀਤਾ ਜਾ ਰਿਹਾ ਹੈ।’’ ਇਸੇ ਤਰ੍ਹਾਂ ਭੁਬਨੇਸ਼ਵਰ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਮੰਜ਼ਿਲ ’ਤੇ ਰਵਾਨਾ ਹੋਣ ਤੋਂ ਪਹਿਲਾਂ ਜਹਾਜ਼ ਦੇ ਕੈਬਿਨ ’ਚ ‘ਉੱਚ ਤਾਪਮਾਨ’ ਕਾਰਨ ਰੱਦ ਕਰ ਦਿੱਤੀ ਗਈ ਹੈ।
Advertisement
Advertisement