ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤੁਰਕੀ: ਹੌਟ ਏਅਰ ਬੈਲੂਨ ਹਾਦਸਿਆਂ ’ਚ 12 ਭਾਰਤੀਆਂ ਸਣੇ 31 ਸੈਲਾਨੀ ਜ਼ਖ਼ਮੀ

ਇਸਤਾਂਬੁਲ, 15 ਜੂਨ ਮੱਧ ਤੁਰਕੀ ’ਚ ਅੱਜ ਦੋ ‘ਹੌਟ ਏਅਰ ਬੈਲੂਨ’ ਹਾਦਸਿਆਂ ਵਿੱਚ 12 ਭਾਰਤੀ ਤੇ 19 ਇੰਡੋਨੇਸ਼ਿਆਈ ਸੈਲਾਨੀ ਜ਼ਖ਼ਮੀ ਹੋ ਗਏ ਜਦਕਿ ਇੱਕ ਹੌਟ ਏਅਰ ਬੈਲੂਨ ਦੇ ਪਾਇਲਟ ਦੀ ਵੀ ਇਸ ਹਾਦਸੇ ’ਚ ਮੌਤ ਹੋ ਗਈ। ਇੱਕ ਸਥਾਨਕ ਅਧਿਕਾਰੀ...
Advertisement
ਇਸਤਾਂਬੁਲ, 15 ਜੂਨ

ਮੱਧ ਤੁਰਕੀ ’ਚ ਅੱਜ ਦੋ ‘ਹੌਟ ਏਅਰ ਬੈਲੂਨ’ ਹਾਦਸਿਆਂ ਵਿੱਚ 12 ਭਾਰਤੀ ਤੇ 19 ਇੰਡੋਨੇਸ਼ਿਆਈ ਸੈਲਾਨੀ ਜ਼ਖ਼ਮੀ ਹੋ ਗਏ ਜਦਕਿ ਇੱਕ ਹੌਟ ਏਅਰ ਬੈਲੂਨ ਦੇ ਪਾਇਲਟ ਦੀ ਵੀ ਇਸ ਹਾਦਸੇ ’ਚ ਮੌਤ ਹੋ ਗਈ। ਇੱਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

Advertisement

ਸਰਕਾਰੀ ‘ਅਨਾਦੋਲੂ ਏਜੰਸੀ’ ਅਨੁਸਾਰ, ਇਲਹਾਰਾ ਘਾਟੀ ਤੋਂ ਉਡਾਣ ਭਰਨ ਵਾਲੇ ਇੱਕ ‘ਹੌਟ ਏਅਰ ਬੈਲੂਨ’ ਨੇ ਅੱਜ ਸਵੇਰੇ ਐਮਰਜੈਂਸੀ ਲੈਂਡਿੰਗ ਕੀਤੀ ਜਿਸ ’ਚ 12 ਭਾਰਤੀ ਸੈਲਾਨੀ ਮਾਮੂਲੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਅਕਸਰਾਏ ਸੂਬੇ ਦੇ ਗਵਰਨਰ ਦਫ਼ਤਰ ਨੇ ਇੱਕ ਬਿਆਨ ’ਚ ਕਿਹਾ ਕਿ ਗੁਬਾਰਾ ਹਵਾ ਦੀ ਗਤੀ ਜਾਂ ਦਿਸ਼ਾ ’ਚ ਅਚਾਨਕ ਤਬਦੀਲੀ ਹੋਣ ਕਾਰਨ ਪ੍ਰਭਾਵਿਤ ਹੋਇਆ ਜਿਸ ਕਾਰਨ ਇਹ ਹਾਦਸਾ ਵਾਪਰਿਆ।

ਗਵਰਨਰ ਮਹਿਮਤ ਅਲੀ ਕੁੰਬੂਜੋਗਲੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਾਪਰੀ ਘਟਨਾ ’ਚ ਅਕਸਰਾਏ ਸੂਬੇ ਦੇ ਗੋਜ਼ਲੂਕੁਯੂ ਪਿੰਡ ਨੇੜੇ ਗੁਬਾਰਾ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਪਾਇਲਟ ਗੁਬਾਰੇ ਦੀ ਟੋਕਰੀ ਤੋਂ ਬਾਹਰ ਡਿੱਗ ਗਿਆ ਤੇ ਉਸ ਦੇ ਪੈਰ ਰੱਸੀ ’ਚ ਫਸ ਗਏ। ਉਨ੍ਹਾਂ ਦੱਸਿਆ, ‘ਪਾਇਲਟ ਟੋਕਰੀ ਦੇ ਹੇਠਾਂ ਫਸ ਗਿਆ ਅਤੇ ਉਸ ਦੀ ਮੌਤ ਹੋ ਗਈ।’ -ਏਪੀ

 

 

Advertisement