ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Tunnel Collapse: Rescue teams recover one body: ਤੇਲੰਗਾਨਾ ਸੁਰੰਗ ਹਾਦਸਾ: 16ਵੇਂ ਦਿਨ ਇਕ ਮ੍ਰਿਤਕ ਦੇਹ ਮਿਲੀ

ਮਸ਼ੀਨ ਨਾਲ ਚਿਪਕੀ ਕੋਈ ਮਿਲੀ ਦੇਹ; ਸੱਤ ਹੋਰਾਂ ਦੀ ਭਾਲ ਜਾਰੀ
Advertisement

ਨਾਗਰਕੁਰੂਨਲ (ਤੇਲੰਗਾਨਾ), 9 ਮਾਰਚ

ਇੱਥੋਂ ਦੇ ਸ੍ਰੀਸੈਲਮ ਲੈਫਟ ਬੈਂਕ ਕੈਨਾਲ (ਐਸਐਲਬੀਸੀ) ਸੁਰੰਗ ਅੰਦਰ ਕੰਮ ਕਰ ਰਹੀਆਂ ਬਚਾਅ ਟੀਮਾਂ ਨੂੰ ਅੱਜ ਇਕ ਮ੍ਰਿਤਕ ਦੇਹ ਮਿਲੀ ਹੈ। ਇਸ ਸੁਰੰਗ ਦਾ ਇਕ ਹਿੱਸਾ 22 ਫਰਵਰੀ ਨੂੰ ਢਹਿ ਗਿਆ ਸੀ, ਜਿਸ ਵਿੱਚ ਅੱਠ ਮਜ਼ਦੂਰ ਫਸ ਗਏ ਸਨ। ਅੱਜ ਇਸ ਦੇ ਮਲਬੇ ਵਿੱਚੋਂ ਇੱਕ ਲਾਸ਼ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਕੇਰਲ ਦੇ ਕੈਡੇਵਰ ਡੌਗ ਸਕੁਐਡ ਨੂੰ ਲਗਾਇਆ ਗਿਆ ਹੈ। ਬਚਾਅ ਅਧਿਕਾਰੀਆਂ ਅਨੁਸਾਰ ਇਕ ਮ੍ਰਿਤਕ ਸੁਰੰਗ ਦੇ ਢਹਿ ਗਏ ਹਿੱਸੇ ਦੇ ਅੰਦਰ ਇੱਕ ਮਸ਼ੀਨ ਵਿੱਚ ਫਸਿਆ ਹੋਇਆ ਮਿਲਿਆ।

Advertisement

ਉਨ੍ਹਾਂ ਕਿਹਾ, ‘ਸਾਨੂੰ ਇੱਕ ਲਾਸ਼ ਮਸ਼ੀਨ ਵਿੱਚ ਫਸੀ ਹੋਈ ਮਿਲੀ, ਜਿਸ ਵਿੱਚ ਸਿਰਫ਼ ਹੱਥ ਦਿਖਾਈ ਦੇ ਰਿਹਾ ਸੀ। ਬਚਾਅ ਟੀਮਾਂ ਇਸ ਸਮੇਂ ਫਸੀ ਹੋਈ ਲਾਸ਼ ਨੂੰ ਕੱਢਣ ਲਈ ਮਸ਼ੀਨ ਨੂੰ ਕੱਟ ਰਹੀਆਂ ਹਨ।’ ਇਸ ਤੋਂ ਪਹਿਲਾਂ ਤੇਲੰਗਾਨਾ ਦੇ ਸਿੰਚਾਈ ਅਤੇ ਸਿਵਲ ਸਪਲਾਈ ਮੰਤਰੀ ਉੱਤਮ ਕੁਮਾਰ ਰੈਡੀ ਨੇ ਐਲਾਨ ਕੀਤਾ ਸੀ ਕਿ ਨਾਗਰਕੁਰੂਨਲ ਜ਼ਿਲ੍ਹੇ ਵਿੱਚ ਡੋਮਾਲਾਪੇਂਟਾ ਨੇੜੇ ਐਸਐਲਬੀਸੀ ਸੁਰੰਗ ਵਿੱਚ ਚੱਲ ਰਹੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਰੋਬੋਟਿਕ ਤਕਨਾਲੋਜੀ ਦੀ ਸਹਾਇਤਾ ਗਈ ਹੈ ਜਿੱਥੇ ਮਜ਼ਦੂਰ ਫਸੇ ਹੋਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਜ ਸਰਕਾਰ 14 ਕਿਲੋਮੀਟਰ ਲੰਬੀ ਸੁਰੰਗ ਦੇ ਆਖਰੀ ਹਿੱਸੇ ਵਿੱਚ ਚੁਣੌਤੀਆਂ ਨੂੰ ਦੂਰ ਕਰਨ ਲਈ ਵਿਸ਼ਵਵਿਆਪੀ ਤਕਨਾਲੋਜੀ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਸਾਈਟ ਦਾ ਦੌਰਾ ਕਰਦਿਆਂ ਕਈ ਰਾਸ਼ਟਰੀ ਏਜੰਸੀਆਂ ਦੇ ਅਧਿਕਾਰੀਆਂ ਨਾਲ ਸਥਿਤੀ ਦੀ ਸਮੀਖਿਆ ਕੀਤੀ।

Advertisement
Show comments