ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਵੱਲੋਂ ਟੈਕਸ ਸੂਚੀ ਜਾਰੀ; ਭਾਰਤ ’ਤੇ 25 ਫੀਸਦੀ ਟੈਕਸ ਲਾਇਆ, ਪਾਕਿ ਨੂੰ 10 ਫੀਸਦ ਦੀ ਰਿਆਇਤ

ਵਾਸ਼ਿੰਗਟਨ ਵੱਲੋਂ ਦੁਨੀਆ ਭਰ ਦੇ ਦੇਸ਼ਾਂ ਤੋਂ ਹੋਣ ਵਾਲੇ ਨਿਰਯਾਤ ’ਤੇ ਲਗਾਏ ਜਾ ਰਹੇ ਟੈਕਸਾਂ ਦੀ ਇੱਕ ਵਿਸਤ੍ਰਿਤ ਸੂਚੀ ਜਾਰੀ ਕੀਤੀ ਗਈ ਹੈ। ਜਿਸ ਵਿਚ ਅਮਰੀਕਾ ਨੇ ਭਾਰਤ ’ਤੇ 25 ਫੀਸਦੀ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਖਾਸ ਗੱਲ...
Advertisement
ਵਾਸ਼ਿੰਗਟਨ ਵੱਲੋਂ ਦੁਨੀਆ ਭਰ ਦੇ ਦੇਸ਼ਾਂ ਤੋਂ ਹੋਣ ਵਾਲੇ ਨਿਰਯਾਤ ’ਤੇ ਲਗਾਏ ਜਾ ਰਹੇ ਟੈਕਸਾਂ ਦੀ ਇੱਕ ਵਿਸਤ੍ਰਿਤ ਸੂਚੀ ਜਾਰੀ ਕੀਤੀ ਗਈ ਹੈ। ਜਿਸ ਵਿਚ ਅਮਰੀਕਾ ਨੇ ਭਾਰਤ ’ਤੇ 25 ਫੀਸਦੀ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਗੁਆਂਢੀ ਦੇਸ਼ ਪਾਕਿਸਤਾਨ ਅਤੇ ਸ੍ਰੀਲੰਕਾ ਦੇ ਮੁਕਾਬਲੇ ਭਾਰਤ ’ਤੇ ਜ਼ਿਆਦਾ ਟੈਕਸ ਲਗਾਇਆ ਗਿਆ ਹੈ।
 
ਆਪਸੀ ਟੈਕਸ ਦਰਾਂ ਵਿੱਚ ਹੋਰ ਸੋਧ ਸਿਰਲੇਖ ਵਾਲੇ ਇੱਕ ਸਰਕਾਰੀ ਹੁਕਮ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਨੀਆ ਭਰ ਦੇ ਲਗਪਗ 70 ਦੇਸ਼ਾਂ ਲਈ ਟੈਕਸ ਦਰਾਂ ਦਾ ਐਲਾਨ ਕੀਤਾ। ਵੀਰਵਾਰ ਨੂੰ ਜਾਰੀ ਕੀਤੀ ਗਈ ਸੂਚੀ ਅਨੁਸਾਰ ਭਾਰਤ ’ਤੇ 25 ਫੀਸਦੀ ਪਰਸਪਰ ਟੈਕਸ ਲਗਾਇਆ ਗਿਆ ਹੈ।
 
ਟੈਕਸ ਲਾਗੂ ਕਰਨ ਦੀ ਆਖਰੀ ਮਿਤੀ 1 ਅਗਸਤ ਸੀ ਪਰ ਨਵੀਆਂ ਟੈਕਸ ਦਰਾਂ 7 ਅਗਸਤ ਤੋਂ ਲਾਗੂ ਹੋਣਗੀਆਂ। ਟਰੰਪ ਨੇ ਇੱਕ ਸਰਕਾਰੀ ਹੁਕਮ ਵਿੱਚ ਕਿਹਾ ਕਿ ਕੁਝ ਵਪਾਰਕ ਭਾਈਵਾਲ ਅਮਰੀਕਾ ਨਾਲ ਸਾਰਥਕ ਵਪਾਰ ਅਤੇ ਸੁਰੱਖਿਆ ਪ੍ਰਤੀਬੱਧਤਾਵਾਂ ’ਤੇ ਸਹਿਮਤ ਹੋ ਗਏ ਹਨ ਜਾਂ ਸਹਿਮਤ ਹੋਣ ਦੇ ਨੇੜੇ ਹਨ, ਜੋ ਵਪਾਰਕ ਰੁਕਾਵਟਾਂ ਨੂੰ ਸਥਾਈ ਤੌਰ ’ਤੇ ਦੂਰ ਕਰਨ ਅਤੇ ਆਰਥਿਕ ਅਤੇ ਕੌਮੀ ਸੁਰੱਖਿਆ ਮਾਮਲਿਆਂ ’ਤੇ ਅਮਰੀਕਾ ਨਾਲ ਤਾਲਮੇਲ ਬਿਠਾਉਣ ਦੇ ਉਨ੍ਹਾਂ ਦੇ ਇਮਾਨਦਾਰ ਇਰਾਦੇ ਨੂੰ ਦਰਸਾਉਂਦਾ ਹੈ।
 
ਉਨ੍ਹਾਂ ਕਿਹਾ, ‘‘ਹੋਰ ਵਪਾਰਕ ਭਾਈਵਾਲਾਂ ਨੇ ਗੱਲਬਾਤ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਅਜਿਹੀਆਂ ਸ਼ਰਤਾਂ ਪੇਸ਼ ਕੀਤੀਆਂ ਹਨ ਜੋ ਮੇਰੇ ਵਿਚਾਰ ਵਿੱਚ ਸਾਡੇ ਵਪਾਰਕ ਸਬੰਧਾਂ ਵਿੱਚ ਅਸੰਤੁਲਨ ਨੂੰ ਢੁਕਵੇਂ ਰੂਪ ਵਿੱਚ ਹੱਲ ਨਹੀਂ ਕਰਦੀਆਂ ਜਾਂ ਆਰਥਿਕ ਅਤੇ ਕੌਮੀ ਸੁਰੱਖਿਆ ਦੇ ਮਾਮਲਿਆਂ ਵਿੱਚ ਅਮਰੀਕਾ ਨਾਲ ਤਾਲਮੇਲ ਕਰਨ ਵਿੱਚ ਅਸਫਲ ਰਹੀਆਂ ਹਨ।’’
 
ਅਮਰੀਕਾ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਟੈਕਸ ਦੀ ਦਰ 10 ਫੀਸਦੀ ਤੋਂ ਲੈ ਕੇ 40 ਫੀਸਦੀ ਤੱਕ ਹੈ, ਜਿਸ ਵਿੱਚ ਜਪਾਨ ’ਤੇ 15 ਫੀਸਦੀ, ਲਾਓਸ ਅਤੇ ਮਿਆਂਮਾਰ ’ਤੇ 40 ਫੀਸਦੀ, ਪਾਕਿਸਤਾਨ ’ਤੇ 19 ਫੀਸਦੀ, ਸ਼੍ਰੀਲੰਕਾ ’ਤੇ 20 ਫੀਸਦੀ ਅਤੇ ਬ੍ਰਿਟੇਨ ’ਤੇ 10 ਫੀਸਦੀ ਟੈਕਸ ਲਗਾਇਆ ਗਿਆ ਹੈ।
 
ਅਮਰੀਕਾ ਵੱਲੋਂ ਪਾਕਿਤਾਨ ’ਤੇ ਪਹਿਲਾਂ 29 ਫੀਸਦੀ ਟੈਕਸ ਲਾਇਆ ਗਿਆ ਸੀ ਪਰ ਬਾਅਦ ਵਿਚ ਇਸ ਨੂੰ ਘਟਾ ਕੇ 19 ਫੀਸਦੀ ਕਰ ਦਿੱਤਾ ਗਿਆ।
Advertisement
Tags :
Donald TrumpTrump Tariffs