ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟਰੰਪ ਵੱਲੋਂ 12 ਦੇਸ਼ਾਂ ਦੇ ਲੋਕਾਂ ’ਤੇ ਅਮਰੀਕਾ ’ਚ ਦਾਖਲੇ ’ਤੇ ਪਾਬੰਦੀ

ਰਾਸ਼ਟਰਪਤੀ ਨੇ ਆਪਣੇ ਪਹਿਲੇ ਕਾਰਜਕਾਲ ਵਾਲੀ ‘ਯਾਤਰਾ ਨੀਤੀ’ ਮੁੜ ਲਾਗੂੁ ਕੀਤੀ; ਅਫ਼ਗਾਨਿਸਤਾਨ, ੲਿਰਾਨ, ਮਿਆਂਮਾਰਮਾ, ਲਿਬੀਆ ਤੇ ਸੂਡਾਨ ’ਤੇ ਪਾਬੰਦੀ
Advertisement

ਵਾਸ਼ਿੰਗਟਨ, 5 ਜੂਨ

ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੀ ‘ਯਾਤਰਾ ਨੀਤੀ’ ਮੁੜ ਲਾਗੂ ਕਰਦਿਆਂ ਐਲਾਨਨਾਮੇ ’ਤੇ ਦਸਤਖ਼ਤ ਕੀਤੇ, ਜਿਸ ਤਹਿਤ 12 ਦੇਸ਼ਾਂ ਦੇ ਲੋਕਾਂ ’ਤੇ ਅਮਰੀਕਾ ’ਚ ਦਾਖਲ ਹੋਣ ’ਤੇ ਰੋਕ ਲਾਈ ਗਈ ਹੈ। ਇਨ੍ਹਾਂ ਮੁਲਕਾਂ ਵਿੱਚ ਅਫ਼ਗਾਨਿਸਤਾਨ, ਮਿਆਂਮਾਰ, ਚਾਡ, ਕਾਂਗੋ ਗਣਰਾਜ, ਇਕੁਆਟੋਰੀਅਲ ਗਿਨੀਆ, ਇਰੀਟਰੀਆ, ਹੈਤੀ, ਇਰਾਨ, ਲਿਬੀਆ, ਸੋਮਾਲੀਆ, ਸੂਡਾਨ ਅਤੇ ਯਮਨ ਸ਼ਾਮਲ ਹਨ। ਇਨ੍ਹਾਂ ਮੁਲਕਾਂ ’ਤੇ ਪਾਬੰਦੀਆਂ ਸੋਮਵਾਰ ਰਾਤ 12.01 ਵਜੇ ਲਾਗੁੂ ਹੋਣਗੀਆਂ। ਇਸ ਤੋਂ ਇਲਾਵਾ ਬਰੁੰਡੀ, ਲਾਓਸ, ਸੀਏਰਾ ਲਿਓਨ, ਟੋੋਗੋ, ਤੁਰਕਮੇਨਿਸਤਾਨ ਤੇ ਵੈਨਜ਼ੁਏਲਾ ਤੋਂ ਆਉਣ ਵਾਲੇ ਲੋਕਾਂ ’ਤੇ ਵੀ ਸਖ਼ਤ ਪਾਬੰਦੀਆਂ ਹੋਣਗੀਆਂ।ਟਰੰਪ ਨੇ ਐਲਾਨ ’ਚ ਕਿਹਾ, ‘‘ਮੈਨੂੰ ਅਮਰੀਕਾ ਤੇ ਇਸ ਦੇ ਲੋਕਾਂ ਦੀ ਸੁਰੱਖਿਆ ਤੇ ਕੌਮੀ ਹਿੱਤਾਂ ਦੀ ਰੱਖਿਆ ਲਈ ਕੰਮ ਕਰਨਾ ਹੋਵੇਗਾ।’’ ਟਰੰਪ ਨੇ 20 ਜਨਵਰੀ ਨੂੰ ਇੱਕ ਕਾਰਜਕਾਰੀ ਹੁਕਮ ਦਿੱਤਾ ਸੀ ਜਿਸ ਤਹਿਤ ਵਿਦੇਸ਼ ਤੇ ਗ੍ਰਹਿ ਸੁਰੱਖਿਆ ਵਿਭਾਗਾਂ ਤੇ ਕੌਮੀ ਖੁਫ਼ੀਆ ਡਾਇਰੈਕਟਰ ਨੂੰ ਅਮਰੀਕਾ ਪ੍ਰਤੀ ‘ਦੁਸ਼ਮਣੀ ਵਾਲੇ ਰਵੱਈਏ’ ਦੇ ਸਬੰਧ ’ਚ ਰਿਪੋਰਟ ਤਿਆਰ ਕਰਨ ਤੇ ਇਹ ਪਤਾ ਲਾਉਣ ਲਈ ਕਿਹਾ ਗਿਆ ਸੀ ਕਿ ਕੀ ਕੁਝ ਮੁਲਕਾਂ ਤੋਂ ਆਉਣ ਵਾਲੇ ਲੋਕ ਕੌਮੀ ਸੁਰੱਖਿਆ ਲਈ ਖ਼ਤਰਾ ਬਣ ਸਕਦੇ ਹਨ। ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਜਨਵਰੀ 2017 ’ਚ ਸੱਤ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਇਰਾਕ, ਸੀਰੀਆ, ਇਰਾਨ, ਸੂਡਾਨ, ਲਿਬੀਆ ਤੇ ਸੋਮਾਲੀਆ ਤੇ ਯਮਨ ਦੇ ਨਾਗਰਿਕਾਂ ਦੀ ਅਮਰੀਕਾ ਯਾਤਰਾ ’ਤੇ ਪਾਬੰਦੀ ਲਾਈ ਸੀ। -ਏਪੀ

Advertisement

Advertisement