ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਂਗੜਾ ਜ਼ਿਲ੍ਹੇ ਵਿਚ ਧਲਿਆਰਾ ਨੇੜੇ ਸ਼ਰਧਾਲੂਆਂ ਵਾਲਾ ਟਰੱਕ ਪਲਟਿਆ; ਇਕ ਮੌਤ, 4 ਜ਼ਖ਼ਮੀ

ਸ਼ਰਧਾਲੂ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਨਾਲ ਸਬੰਧਤ; ਜ਼ਖ਼ਮੀ ਵੱਖ ਵੱਖ ਹਸਪਤਾਲਾਂ ’ਚ ਦਾਖ਼ਲ
Advertisement

ਕਾਂਗੜਾ ਜ਼ਿਲ੍ਹੇ ਦੀ ਦੇਹਰਾ ਸਬਡਿਵੀਜ਼ਨ ਦੇ Dhaliara ਨੇੜੇ ਸ਼ਨਿੱਚਰਵਾਰ ਸਵੇਰੇ ਕੌਮੀ ਸ਼ਾਹਰਾਹ ਉੱਤੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਪਲਟਣ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਚਾਰ ਹੋਰ ਜ਼ਖਮੀ ਹੋ ਗਏ। ਸ਼ੁਰੂਆਤੀ ਜਾਂਚ ਮੁਤਾਬਕ ਇਹ ਸ਼ਰਧਾਲੂ ਸਾਉਣ ਮਹੀਨੇ ਇਤਿਹਾਸਕ ਮੰਦਰਾਂ ਵਿਚ ਲੰਗਰ ਦੀ ਸੇਵਾ ਲਈ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਤੋਂ ਆ ਰਹੇ ਸਨ।

ਚਸ਼ਮਦੀਦਾਂ ਨੇ ਸਥਾਨਕ ਪੁਲੀਸ ਨੂੰ ਦੱਸਿਆ ਕਿ ਟਰੱਕ ਵਿਚ ਕਰੀਬ 25 ਵਿਅਕਤੀ ਸਵਾਰ ਸਨ, ਜੋ ਸਿਰਸਾ ਜ਼ਿਲ੍ਹੇ ਦੀ ਡਬਵਾਲੀ ਸਬਡਿਵੀਜ਼ਨ ਦੇ Odhan ਪਿੰਡ ਨਾਲ ਸਬੰਧਤ ਹਨ। ਸ਼ਰਧਾਲੂਆਂ ਦਾ ਇਹ ਸਮੂਹ ਅੱਜ ਸਵੇਰੇ ਮਾਤਾ ਚਿੰਤਪੁਰਨੀ ਮੱਥਾ ਟੇਕਣ ਤੋਂ ਬਾਅਦ ਲੰਗਰ ਦੀ ਸੇਵਾ ਲਈ ਮਾਤਾ ਜਵਾਲਾਮੁਖੀ ਮੰਦਰ ਵੱਲ ਜਾ ਰਿਹਾ ਸੀ। ਮ੍ਰਿਤਕ ਦੀ ਪਛਾਣ ਬਲਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਓਧਨ ਪਿੰਡ ਦਾ ਵਸਨੀਕ ਹੈ।

Advertisement

ਚਸ਼ਮਦੀਦਾਂ ਅਨੁਸਾਰ ਜਦੋਂ ਟਰੱਕ ਬੇਕਾਬੂ ਹੋ ਗਿਆ ਤਾਂ ਬਲਦੇਵ ਸਿੰਘ ਨੇ ਘਬਰਾਹਟ ਵਿੱਚ ਗੱਡੀ ਤੋਂ ਛਾਲ ਮਾਰ ਦਿੱਤੀ ਅਤੇ ਮੌਕੇ ’ਤੇ ਹੀ ਉਸ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਡਰਾਈਵਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਖੂਨੀ ਮੋੜ ਨੇੜੇ ਇੱਕ ਖੜ੍ਹੀ ਉਤਰਾਈ ਦੌਰਾਨ ਟਰੱਕ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ।

ਡਰਾਈਵਰ ਨੇ ਕਿਹਾ ਕਿ ਉਸ ਨੇ ਟਰੱਕ ਦੀ ਰਫ਼ਤਾਰ ਘਟਾਉਣ ਲਈ ਇੱਕ ਮੀਲ ਪੱਥਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਵਾਹਨ ਪਲਟ ਗਿਆ ਅਤੇ ਸੜਕ ਕਿਨਾਰੇ ਇੱਕ ਚਿੱਕੜ ਦੇ ਬੰਨ੍ਹ ਵਿੱਚ ਜਾ ਡਿੱਗਾ। ਇਕ ਮੁਕਾਮੀ ਵਿਅਕਤੀ ਨੇ ਕਿਹਾ, ‘‘ਜੇਕਰ ਟਰੱਕ ਥੋੜ੍ਹਾ ਹੋਰ ਅੱਗੇ ਵਧਦਾ, ਤਾਂ ਇਹ ਡੂੰਘੀ ਖੱਡ ਵਿੱਚ ਡਿੱਗ ਸਕਦਾ ਸੀ।’’

ਘਟਨਾ ਤੋਂ ਤੁਰੰਤ ਬਾਅਦ ਡੇਹਰਾ ਪੁਲੀਸ ਸਮੇਤ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਜ਼ਖ਼ਮੀਆਂ ਨੂੰ ਐਮਰਜੈਂਸੀ ਇਲਾਜ ਲਈ ਨੇੜਲੇ ਹਸਪਤਾਲਾਂ- ਕੁਝ ਨੂੰ ਚਿੰਤਪੁਰਨੀ ਸਿਵਲ ਹਸਪਤਾਲ ਅਤੇ ਕੁਝ ਨੂੰ ਡੇਹਰਾ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲੀਸ ਦੀ ਮੁੱਢਲੀ ਜਾਂਚ ਵਿਚ ਹਾਦਸੇ ਦਾ ਕਾਰਨ ਤਕਨੀਕੀ ਖਰਾਬੀ ਜਾਂ ਬ੍ਰੇਕ ਫੇਲ੍ਹ ਨੂੰ ਮੰਨਿਆ ਜਾ ਰਿਹਾ ਹੈ।

Advertisement