ਫਿਲਮ ਮੇਲੇ ’ਚ ਧਰਮਿੰਦਰ ਨੂੰ ਸ਼ਰਧਾਂਜਲੀ
ਪਣਜੀ ’ਚ ਚੱਲ ਰਹੇ 56ਵੇਂ ਭਾਰਤੀ ਕੌਮਾਂਤਰੀ ਫਿਲਮ ਮੇਲੇ (ਆਈ ਐੱਫ ਐੱਫ ਆਈ) ਵਿੱਚ ਮਰਹੂਮ ਅਦਾਕਾਰ ਧਰਮਿੰਦਰ ਨੂੰ ਵਿਸ਼ੇਸ਼ ਤੌਰ ’ਤੇ ਸ਼ਰਧਾਂਜਲੀ ਦਿੱਤੀ ਗਈ। ਧਰਮਿੰਦਰ (89) ਦਾ ਸੋਮਵਾਰ ਨੂੰ ਮੁੰਬਈ ’ਚ ਦੇਹਾਂਤ ਹੋ ਗਿਆ ਸੀ। ਇਸ ਦੌਰਾਨ ਫਿਲਮ ‘ਸ਼ੋਅਲੇ’ ਦੀ...
Advertisement
ਪਣਜੀ ’ਚ ਚੱਲ ਰਹੇ 56ਵੇਂ ਭਾਰਤੀ ਕੌਮਾਂਤਰੀ ਫਿਲਮ ਮੇਲੇ (ਆਈ ਐੱਫ ਐੱਫ ਆਈ) ਵਿੱਚ ਮਰਹੂਮ ਅਦਾਕਾਰ ਧਰਮਿੰਦਰ ਨੂੰ ਵਿਸ਼ੇਸ਼ ਤੌਰ ’ਤੇ ਸ਼ਰਧਾਂਜਲੀ ਦਿੱਤੀ ਗਈ। ਧਰਮਿੰਦਰ (89) ਦਾ ਸੋਮਵਾਰ ਨੂੰ ਮੁੰਬਈ ’ਚ ਦੇਹਾਂਤ ਹੋ ਗਿਆ ਸੀ। ਇਸ ਦੌਰਾਨ ਫਿਲਮ ‘ਸ਼ੋਅਲੇ’ ਦੀ ਹੋਣ ਵਾਲੀ ਸਕਰੀਨਿੰਗ ਰੱਦ ਕਰ ਦਿੱਤੀ ਗਈ। ਐੱਨ ਐੱਫ ਡੀ ਸੀ ਦੇ ਐੱਮ ਡੀ ਪ੍ਰਕਾਸ਼ ਮਗਡੁਮ ਨੇ ਕਿਹਾ, ‘‘ਸਾਨੂੰ ਧਰਮ ਭਾਅ ਜੀ ਦਾ ਸੋਮਵਾਰ ਨੂੰ ਦੇਹਾਂਤ ਹੋਣ ਦੀ ਖ਼ਬਰ ਮਿਲੀ। ਫਿਲਮ ਬਾਜ਼ਾਰ ਦੇ ਸਮਾਪਤੀ ਸਮਾਗਮ ਮੌਕੇ ਸਨਮਾਨ ਵਜੋਂ ਮੌਨ ਧਾਰ ਕੇ ਉਨ੍ਹਾਂ ਸ਼ਰਧਾਂਜਲੀ ਭੇਟ ਕੀਤੀ। ਅਸੀਂ, ਫਿਲਮ ਮੇਲੇ ਦੀ ਸਮਾਪਤੀ ’ਤੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਵਾਂਗੇ।’’
Advertisement
Advertisement
