ਟ੍ਰਿਬਿਊਨ ਟਰੱਸਟ ਦੇ ਪ੍ਰਧਾਨ ਐੱਨਐੱਨ ਵੋਹਰਾ ਵੱਲੋਂ ਪ੍ਰੋ.ਆਰਪੀ ਬਾਂਬਾ ਨੂੰ ਸ਼ਰਧਾਂਜਲੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਮਈ
ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਤੇ ਦਿ ਟ੍ਰਿਬਿਊਨ ਟਰੱਸਟ ਦੇ ਪ੍ਰਧਾਨ ਐੱਨ.ਐੱਨ.ਵੋਹਰਾ ਨੇ ਉੱਘੇ ਗਣਿਤ ਸ਼ਾਸਤਰੀ ਪ੍ਰੋ.ਆਰਪੀ ਬਾਂਬਾ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਪੀੜਤ ਪਰਿਵਾਰ ਨਾਲ ਆਪਣੀਆਂ ਸੰਵੇਦਨਾਵਾਂ ਜਤਾਈਆਂ ਹਨ।
ਪੰਜਾਬ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਤੇ ਦਿ ਟ੍ਰਿਬਿਊਨ ਦੇ ਸਾਬਕਾ ਟਰੱਸਟੀ ਪ੍ਰੋ.ਬਾਂਬਾ ਦਾ ਸੋਮਵਾਰ ਸਵੇਰੇ ਚੰਡੀਗੜ੍ਹ ਵਿਚ ਦੇਹਾਂਤ ਹੋ ਗਿਆ ਸੀ।
ਸ੍ਰੀ ਵੋਹਰਾ ਨੇ ਆਪਣੇ ਸ਼ੋਕ ਸੁਨੇਹੇ ਵਿਚ ਕਿਹਾ, ‘‘ਪ੍ਰੋਫੈਸਰ ਬਾਂਬਾ ਦੀ ਉੱਘੇ ਗਣਿਤ-ਸ਼ਾਸਤਰੀ ਵਜੋਂ ਕੌਮਾਂਤਰੀ ਪੱਧਰ ’ਤੇ ਸੱਚਮੁੱਚ ਸ਼ਾਨਦਾਰ ਪਾਰੀ ਸੀ। ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਭਾਰਤ ਅਤੇ ਵਿਦੇਸ਼ ਵਿੱਚ ਅਕਾਦਮਿਕ ਪੱਧਰ ’ਤੇ ਕਈ ਮੱਲਾਂ ਮਾਰੀਆਂ ਅਤੇ ਕਈ ਮਾਣਮੱਤੇ ਪੁਰਸਕਾਰ ਪ੍ਰਾਪਤ ਕੀਤੇ।
ਸ੍ਰੀ ਵੋਹਰਾ ਨੇ ਕਿਹਾ, ‘‘ਮੈਨੂੰ ਪ੍ਰੋਫੈਸਰ ਸਾਹਿਬ ਨੂੰ ਜਾਣਨ ਦਾ ਸੁਭਾਗ ਉਦੋਂ ਮਿਲਿਆ ਜਦੋਂ ਮੈਂ 1957 ਵਿਚ ਅੰਗਰੇਜ਼ੀ ਵਿਚ ਜੂਨੀਅਰ ਲੈਕਚਰਾਰ ਵਜੋਂ ਸ਼ਾਮਲ ਹੋੋਇਆ। ਕਈ ਸਾਲਾਂ ਬਾਅਦ 2001 ਵਿਚ ਮੈਂ ਟ੍ਰਿਬਿਊਨ ਟਰੱਸਟ ਵਿਚ ਸ਼ਾਮਲ ਹੋ ਗਿਆ ਤੇ ਟਰੱਸਟ ਦੀਆਂ ਮੀਟਿੰਗਾਂ ਦੌਰਾਨ ਉਨ੍ਹਾਂ ਨਾਲ ਬੈਠਣ ਦਾ ਮੌਕਾ ਮਿਲਿਆ, ਜਿੱਥੇ ਉਹ ਡੇਢ ਦਹਾਕੇ ਤੱਕ ਰਹੇ। ਸਾਲ 2010 ਵਿਚ ਉਨ੍ਹਾਂ ਸਵੈ-ਇੱਛਾ ਨਾਲ ਅਹੁਦਾ ਛੱਡ ਦਿੱਤਾ।
ਇਹ ਵੀ ਪੜ੍ਹੋ: ਟ੍ਰਿਬਿਊਨ ਦੇ ਸਾਬਕਾ ਟਰੱਸਟੀ ਤੇ ਉੱਘੇ ਗਣਿਤ ਸ਼ਾਸਤਰੀ ਪ੍ਰੋ. ਆਰਪੀ ਬਾਂਬਾ ਦਾ ਦੇਹਾਂਤ
ਇੱਕ ਉੱਘੇ ਵਿਗਿਆਨੀ ਅਤੇ ਬੁੱਧੀਜੀਵੀ, ਪ੍ਰੋ. ਸਾਹਿਬ ਦਾ ਜੀਵਨ- ਉਹ ਇਸ ਸਾਲ ਸਤੰਬਰ ਵਿੱਚ 100 ਸਾਲ ਦੇ ਹੋ ਜਾਂਦੇ, ਅਜਿਹਾ ਹੈ ਕਿ ਸਾਨੂੰ ਸਾਰਿਆਂ ਨੂੰ, ਜੋ ਉਨ੍ਹਾਂ ਨੂੰ ਜਾਣਦੇ ਸਨ, ਉਨ੍ਹਾਂ ਨੂੰ ਖਾਸ ਕਰਕੇ ਵਿਗਿਆਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਜਸ਼ਨ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਮੈਂ ਪ੍ਰੋ. ਬਾਂਬਾ ਦੀਆਂ ਧੀਆਂ ਪ੍ਰਤੀ ਆਪਣੀ ਦਿਲੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਆਤਮਾ ਨੂੰ ਸਦੀਵੀ ਸ਼ਾਂਤੀ ਪ੍ਰਦਾਨ ਕਰਨ।’’