Tremors in Maharashtra: ਮਹਾਰਾਸ਼ਟਰ ਵਿੱਚ ਭੂਚਾਲ ਦੇ ਝਟਕੇ
ਠਾਣੇ, 26 ਨਵੰਬਰ ਇੱਥੋਂ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ ਤਾਲੁਕਾ ਵਿੱਚ ਅੱਜ ਦੇਰ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਕਾਰਨ ਸਥਾਨਕ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਭੂਚਾਲ ਆਉਣ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ...
Advertisement
ਠਾਣੇ, 26 ਨਵੰਬਰ
ਇੱਥੋਂ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ ਤਾਲੁਕਾ ਵਿੱਚ ਅੱਜ ਦੇਰ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਕਾਰਨ ਸਥਾਨਕ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਭੂਚਾਲ ਆਉਣ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਪਰ ਇਸ ਭੂਚਾਲ ਨਾਲ ਕੋਈ ਜਾਨੀ ਨੁਕਸਾਨ ਜਾਂ ਜਾਇਦਾਦ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਭਿਵੰਡੀ ਦੇ ਤਹਿਸੀਲਦਾਰ ਅਭਿਜੀਤ ਕੋਲ੍ਹੇ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਕੁਝ ਸਕਿੰਟਾਂ ਤੱਕ ਰਹੇ। ਜ਼ਿਲ੍ਹਾ ਆਫ਼ਤ ਪ੍ਰਬੰਧਨ ਸੈੱਲ ਦੀ ਇੱਕ ਅਧਿਕਾਰੀ ਅਨੀਤਾ ਜਵੰਜਲ ਨੇ ਕਿਹਾ ਕਿ ਭਿਵੰਡੀ ਦੇ ਤਹਿਸੀਲਦਾਰ ਅਤੇ ਡੀਐਮਓ ਦੋਵਾਂ ਤੋਂ ਰਿਪੋਰਟਾਂ ਮੰਗੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਮੁਲਾਂਕਣ ਲਈ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੂੰ ਭੇਜਿਆ ਜਾਵੇਗਾ। ਪੀਟੀਆਈ
Advertisement
Advertisement