ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Trainee aircraft ਸਿਖਲਾਈਯਾਫ਼ਤਾ ਜਹਾਜ਼ ਦੀ ਹੈਦਰਾਬਾਦ ਦੇ ਬੇਗਮਪੇਟ ਹਵਾਈ ਅੱਡੇ 'ਤੇ ‘ਹਾਰਡ ਲੈਂਡਿੰਗ’

ਜਹਾਜ਼ ਦੇ ਅਗਲੇ ਪਹੀਏ ’ਚ ਤਕਨੀਕੀ ਨੁਕਸ, ਰਨਵੇਅ ਅੱਧਾ ਘੰਟਾ ਬੰਦ ਰਹਿਣ ਮਗਰੋਂ ਉਡਾਣਾਂ ਮੁੜ ਸ਼ੁੁਰੂ
Advertisement

ਹੈਦਰਾਬਾਦ, 6 ਫਰਵਰੀ

Cessna ਦੇ ਸਿਖਲਾਈਯਾਫ਼ਤਾ ਜਹਾਜ਼ ਨੂੰ ਅੱਜ ਮੂਹਰਲੇ ਟਾਇਰ (ਨੋਜ਼ ਟਾਇਰ) ਵਿਚ ਪਈ ਤਕਨੀਕ ਖਰਾਬੀ ਕਰਕੇ ਇੱਥੇ ਬੇਗਮਪੇਟ ਹਵਾਈ ਅੱਡੇ ’ਤੇ ‘ਹਾਰਡ ਲੈਂਡਿੰਗ’ ਕਰਨੀ ਪਈ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਜਾਂ ਸਵਾਰੀਆਂ ਤੇ ਹੋਰ ਅਮਲੇ ਨੂੰ ਸੱਟ ਫੇਟ ਲੱਗਣ ਤੋਂ ਬਚਾਅ ਰਿਹਾ। ਉਂਝ ਜਹਾਜ਼ ਦੀ ਹਾਰਡ ਲੈਂਡਿੰਗ ਕਰਕੇ ਰਨਵੇਅ ਨੂੰ ਥੋੜ੍ਹੇ ਸਮੇਂ ਲਈ ਬੰਦ ਜ਼ਰੂਰ ਕਰਨਾ ਪਿਆ। ਹਾਲਾਂਕਿ ਬਾਅਦ ਵਿੱਚ ਉਡਾਣਾਂ ਮੁੜ ਸ਼ੁਰੂ ਹੋ ਗਈਆਂ। ਇੱਕ ਪੁਲੀਸ ਅਧਿਕਾਰੀ ਨੇ ਕਿਹਾ, ‘‘ਜਹਾਜ਼ ਨਿਯਮਤ ਸਿਖਲਾਈ ਉਡਾਣ ’ਤੇ ਸੀ ਅਤੇ ਲੈਂਡਿੰਗ ਦੌਰਾਨ ਅਗਲਾ ਪਹੀਆ ਥੋੜ੍ਹਾ ਝੁਕਿਆ ਹੋਇਆ ਸੀ। ਰਨਵੇਅ ਨੂੰ ਕਰੀਬ 30 ਮਿੰਟਾਂ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਉਡਾਣ ਮੁੜ ਸ਼ੁਰੂ ਹੋ ਗਈਆਂ। -ਪੀਟੀਆਈ

Advertisement

Advertisement