ਚੀਨ ਵਿੱਚ ਰੇਲ ਹਾਦਸਾ; 11 ਲੋਕਾਂ ਦੀ ਮੌਤ, ਦੋ ਜ਼ਖਮੀ
ਚੀਨ ਦੇ ਦੱਖਣ-ਪੱਛਮੀ ਸ਼ਹਿਰ ਕੁਨਮਿੰਗ ਵਿੱਚ ਵੀਰਵਾਰ ਤੜਕੇ ਰੇਲ ਪਟੜੀ ’ਤੇ ਕੰਮ ਕਰ ਰਹੇ ਕਰਮਚਾਰੀ ਇੱਕ ਰੇਲਗੱਡੀ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਰੇਲਵੇ ਅਧਿਕਾਰੀਆਂ ਨੇ ਇਹ...
Advertisement
ਚੀਨ ਦੇ ਦੱਖਣ-ਪੱਛਮੀ ਸ਼ਹਿਰ ਕੁਨਮਿੰਗ ਵਿੱਚ ਵੀਰਵਾਰ ਤੜਕੇ ਰੇਲ ਪਟੜੀ ’ਤੇ ਕੰਮ ਕਰ ਰਹੇ ਕਰਮਚਾਰੀ ਇੱਕ ਰੇਲਗੱਡੀ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।
ਰੇਲਵੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਕਿ ਚੀਨ ਰੇਲਵੇ ਕੁਨਮਿੰਗ ਗਰੁੱਪ ਕੰਪਨੀ ਲਿਮਟਿਡ ਦੇ ਅਨੁਸਾਰ, ਇਹ ਹਾਦਸਾ ਯੂਨਾਨ ਸੂਬੇ ਦੀ ਰਾਜਧਾਨੀ ਕੁਨਮਿੰਗ ਦੇ ਲੁਯਾਂਗਝੇਨ ਸਟੇਸ਼ਨ ’ਤੇ ਹੋਇਆ।
Advertisement
ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਰੇਲਵੇ ਸਟੇਸ਼ਨ ’ਤੇ ਕਾਰਜ ਮੁੜ ਤੋਂ ਸ਼ੁਰੂ ਹੋ ਗਿਆ ਹੈ।
Advertisement
