ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕਾ-ਚੀਨ ਵਿਚਾਲੇ ਵਪਾਰਕ ਤਣਾਅ ਘਟਣ ਲੱਗਾ

ਚੀਨ ਨੇ ਦੋਵਾਂ ਮੁਲਕਾਂ ਵਿਚਾਲੇ ਮੁੱਢਲੀ ਸਹਿਮਤੀ ਬਣਨ ਦੇ ਸੰਕੇਤ ਦਿੱਤੇ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮੈਨੇਟ ਅਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਰਨਵਿਰਾਕੁਲ ਸਮਝੌਤੇ ਦੇ ਦਸਤਾਵੇਜ਼ ਦਿਖਾਉਂਦੇ ਹੋਏ। -ਫੋਟੋ: ਏਪੀ
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਦੀ ਮੀਟਿੰਗ ਤੋਂ ਪਹਿਲਾਂ ਅੱਜ ਅਮਰੀਕਾ ਤੇ ਚੀਨ ਵਿਚਾਲੇ ਵਪਾਰਕ ਤਣਾਅ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ। ਚੀਨ ਦੀ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਦੁਨੀਆ ਦੇ ਦੋ ਵੱਡੇ ਅਰਥਚਾਰਿਆਂ ਵਿਚਾਲੇ ਸਮਝ ਬਣ ਗਈ ਹੈ। ਦੋਵਾਂ ਦੇਸ਼ਾਂ ਵਿਚਾਲੇ ਇਹ ਵਾਰਤਾ ਚੀਨ ਵੱਲੋਂ ਦੁਰਲੱਭ ਧਾਤਾਂ ਦੀ ਬਰਾਮਦ ਸੀਮਤ ਕਰਨ ਅਤੇ ਟਰੰਪ ਵੱਲੋਂ ਚੀਨ ਦੀਆਂ ਵਸਤਾਂ ’ਤੇ ਸੌ ਫੀਸਦ ਟੈਰਿਫ ਲਾਉਣ ਦੀ ਧਮਕੀ ਦਿੱਤੇ ਜਾਣ ਮਗਰੋਂ ਹੋਣ ਜਾ ਰਹੀ ਹੈ। ਇਸ ਤਣਾਅ ਕਾਰਨ ਦੁਨੀਆ ਭਰ ’ਚ ਆਰਥਿਕ ਵਿਕਾਸ ਕਮਜ਼ੋਰ ਹੋਣ ਦਾ ਖਦਸ਼ਾ ਹੈ। ਚੀਨ ਦੇ ਸਿਖਰਲੇ ਵਪਾਰ ਵਾਰਤਾਕਾਰ ਲੀ ਚੇਂਗਗਾਂਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਵੇਂ ਧਿਰਾਂ ਵਿਵਾਦ ਦੇ ਖੇਤਰਾਂ ’ਤੇ ‘ਮੁੱਢਲੀ ਸਹਿਮਤੀ’ ’ਤੇ ਪਹੁੰਚ ਗਈਆਂ ਹਨ ਅਤੇ ਸਬੰਧਾਂ ਨੂੰ ਹੋਰ ਸਥਿਰ ਕਰਨ ਦੀਆਂ ਕੋਸ਼ਿਸ਼ਾਂ ਕਰਨਗੀਆਂ। ਟਰੰਪ ਨੇ ਵੀ ਭਰੋਸਾ ਜ਼ਾਹਿਰ ਕੀਤਾ ਕਿ ਸਮਝੌਤਾ ਜਲਦੀ ਹੀ ਹੋਣ ਵਾਲਾ ਹੈ। ਉਨ੍ਹਾਂ ਕਿਹਾ, ‘‘ਉਹ ਸਮਝੌਤਾ ਕਰਨਾ ਚਾਹੁੰਦੇ ਹਨ ਅਤੇ ਅਸੀਂ ਵੀ ਸਮਝੌਤਾ ਕਰਨਾ ਚਾਹੁੰਦੇ ਹਾਂ।’’ ਟਰੰਪ ਨੇ ਭਵਿੱਖ ’ਚ ਚੀਨ ਦੀ ਯਾਤਰਾ ਕਰਨ ਦੀ ਯੋਜਨਾ ਦੁਹਰਾਈ ਅਤੇ ਸੁਝਾਅ ਦਿੱਤਾ ਕਿ ਸ਼ੀ ਵਾਸ਼ਿੰਗਟਨ ਜਾਂ ਫਲੋਰਿਡਾ ਸਥਿਤ ਆਪਣੇ ਨਿੱਜੀ ਕਲੱਬ ‘ਮਾਰ-ਏ-ਲਾਗੋ’ ਆ ਸਕਦੇ ਹਨ। ਟਰੰਪ ਨੇ ਕੰਬੋਡੀਆ, ਥਾਈਲੈਂਡ ਤੇ ਮਲੇਸ਼ੀਆ ਨਾਲ ਆਰਥਿਕ ਸਮਝੌਤਿਆਂ ’ਤੇ ਦਸਤਖਤ ਵੀ ਕੀਤੇ ਹਨ ਜਿਨ੍ਹਾਂ ’ਚੋਂ ਕੁਝ ਦਾ ਮਕਸਦ ਅਹਿਮ ਖਣਿਜਾਂ ਨਾਲ ਜੁੜੇ ਵਪਾਰ ਨੂੰ ਵਧਾਉਣਾ ਹੈ।

Advertisement
Advertisement
Show comments