ਤੋਮਰ ਨੇ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ
ਸ਼ਿਮਕੈਂਟ (ਕਜ਼ਾਖਸਤਾਨ), 24 ਅਗਸਤ
Advertisement
ਭਾਰਤੀ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ Aishwarya Pratap Singh Tomar ਨੇ ਅੱਜ ਇੱਥੇ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਤੋਮਰ 462.5 ਅੰਕਾਂ ਨਾਲ ਸਿਖਰ ’ਤੇ ਰਿਹਾ। ਚੀਨ ਦੇ Wenyu Zhao ਨੇ 462 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦੋਂ ਕਿ ਜਾਪਾਨ ਦੇ ਨਾਓਆ ਓਕਾਡਾ Naoya Okada ਨੇ 445.8 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਤੋਮਰ ਨੇ ਇਸ ਮੁਕਾਬਲੇ ਵਿੱਚ ਦਬਦਬਾ ਬਣਾਈ ਰੱਖਿਆ। 24 ਸਾਲਾ ਓਲੰਪੀਅਨ ਨੇ ਗੋਡੇ ਦੀ ਸਮੱਸਿਆ ਦੇ ਬਾਵਜੂਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੋਮਰ ਨੇ ਸਟੈਂਡਿੰਗ ਰਾਊਂਡ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਮੁਕਾਬਲੇ ਦੇ ਆਖਰੀ ਪੜਾਅ ਵਿੱਚ 1.5 ਅੰਕਾਂ ਤੋਂ ਵੱਧ ਦੀ ਲੀਡ ਹਾਸਲ ਕੀਤੀ।
Advertisement
ਦੂਜਾ ਭਾਰਤੀ ਨਿਸ਼ਾਨੇਬਾਜ਼ ਚੈਨ ਸਿੰਘ Chain Singh ਚੌਥੇ ਸਥਾਨ ’ਤੇ ਰਿਹਾ ਜਦੋਂ ਕਿ ਅਖਿਲ ਸ਼ਿਓਰਾਨ (Akhil Sheoran) ਫਾਈਨਲ ਵਿੱਚ ਪੰਜਵੇਂ ਸਥਾਨ ’ਤੇ ਰਿਹਾ।
ਇਸ ਤੋਂ ਪਹਿਲਾਂ ਤੋਮਰ, ਚੈਨ ਸਿੰਘ ਅਤੇ ਸ਼ਿਓਰਾਨ ਦੀ ਭਾਰਤੀ ਤਿੱਕੜੀ ਨੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਟੀਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਤੋਮਰ ਕੁੱਲ 584 ਅੰਕਾਂ ਨਾਲ ਕੁਆਲੀਫਿਕੇਸ਼ਨ ਵਿੱਚ ਤੀਜੇ ਸਥਾਨ ’ਤੇ ਰਿਹਾ। ਇਹ ਤੋਮਰ ਦਾ ਇਸੇ ਈਵੈਂਟ ਵਿੱਚ ਦੂਜਾ ਏਸ਼ੀਅਨ ਖਿਤਾਬ ਸੀ, ਜਿਸ ਨੇ 2023 ਵਿੱਚ ਵੀ ਸੋਨ ਤਗਮਾ ਜਿੱਤਿਆ ਸੀ। ਹਾਲਾਂਕਿ ਉਸ ਨੂੰ ਜਕਾਰਤਾ ਵਿੱਚ 2024 ਦੇ ਐਡੀਸ਼ਨ ਵਿੱਚ ਹਮਵਤਨ ਸ਼ਿਓਰਾਨ ਤੋਂ ਹਾਰਨ ਤੋਂ ਬਾਅਦ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ ਸੀ।
Advertisement