ਅੱਜ ਦੇ ਦਿਨ ਹੋਈ ਸੀ ਦੇਸ਼ ਦੀ ਵੰਡ ਪਰ ਇਸ ਕਾਰਨ ਦਿਲਾਂ, ਪਰਿਵਾਰਾਂ, ਰਿਸ਼ਤਿਆਂ ਤੇ ਭਾਵਨਾਵਾਂ ’ਚ ਪਈਆਂ ਵੰਡੀਆਂ ਦੇ ਜ਼ਖ਼ਮ ਹਾਲੇ ਵੀ ਹਰੇ
ਨਵੀਂ ਦਿੱਲੀ, 14 ਅਗਸਤ 14 ਅਗਸਤ ਦੀ ਤਾਰੀਖ ਦੇਸ਼ ਦੇ ਇਤਿਹਾਸ ਵਿੱਚ ਹੰਝੂਆਂ ਨਾਲ ਲਿਖੀ ਹੋਈ ਹੈ। ਇਹ ਉਹ ਦਿਨ ਸੀ, ਜਦੋਂ ਦੇਸ਼ ਦੀ ਵੰਡ ਹੋਈ ਅਤੇ 14 ਅਗਸਤ 1947 ਨੂੰ ਪਾਕਿਸਤਾਨ ਨੂੰ ਵੱਖਰਾ ਦੇਸ਼ ਅਤੇ 15 ਅਗਸਤ 1947 ਨੂੰ...
Advertisement
ਨਵੀਂ ਦਿੱਲੀ, 14 ਅਗਸਤ
14 ਅਗਸਤ ਦੀ ਤਾਰੀਖ ਦੇਸ਼ ਦੇ ਇਤਿਹਾਸ ਵਿੱਚ ਹੰਝੂਆਂ ਨਾਲ ਲਿਖੀ ਹੋਈ ਹੈ। ਇਹ ਉਹ ਦਿਨ ਸੀ, ਜਦੋਂ ਦੇਸ਼ ਦੀ ਵੰਡ ਹੋਈ ਅਤੇ 14 ਅਗਸਤ 1947 ਨੂੰ ਪਾਕਿਸਤਾਨ ਨੂੰ ਵੱਖਰਾ ਦੇਸ਼ ਅਤੇ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦ ਐਲਾਨਿਆ ਗਿਆ ਸੀ। ਇਸ ਵੰਡ ਵਿਚ ਨਾ ਸਿਰਫ ਭਾਰਤੀ ਉਪ ਮਹਾਂਦੀਪ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਬਲਕਿ ਬੰਗਾਲ ਨੂੰ ਵੀ ਵੰਡਿਆ ਗਿਆ ਸੀ ਅਤੇ ਬੰਗਾਲ ਦਾ ਪੂਰਬੀ ਹਿੱਸਾ ਭਾਰਤ ਤੋਂ ਵੱਖ ਹੋ ਕੇ ਪੂਰਬੀ ਪਾਕਿਸਤਾਨ ਬਣ ਗਿਆ ਸੀ, ਜੋ 1971 ਦੀ ਜੰਗ ਤੋਂ ਬਾਅਦ ਬੰਗਲਾਦੇਸ਼ ਬਣ ਗਿਆ ਸੀ। ਕਹਿਣਾ ਨੂੰ ਤਾਂ ਇਹ ਦੇਸ਼ ਦੀ ਵੰਡ ਸੀ ਪਰ ਅਸਲ ਵਿਚ ਇਹ ਦਿਲਾਂ, ਪਰਿਵਾਰਾਂ, ਰਿਸ਼ਤਿਆਂ ਅਤੇ ਭਾਵਨਾਵਾਂ ਦੀ ਵੰਡ ਸੀ। ਭਾਰਤ ਦੀ ਵੰਡ ਦੇ ਜ਼ਖਮ ਸਦੀਆਂ ਤੱਕ ਰਿਸਦੇ ਰਹਿਣਗੇ ਤੇ ਆਉਣ ਵਾਲੀਆਂ ਨਸਲਾਂ ਤਾਰੀਖ਼ ਦੇ ਇਸ ਸਭ ਤੋਂ ਭਿਆਨਕ, ਦਰਦਨਾਕ ਤੇ ਖੂਨ ਭਿੱਜੇ ਦਿਨ ਦੀ ਟੀਸ ਨੂੰ ਮਹਿਸੂਸ ਕਰਦੀਆਂ ਰਹਿਣਗੀਆਂ।
Advertisement
Advertisement