ਫੈਕਟਰੀ ’ਚ ਅੱਗ ਲੱਗਣ ਕਾਰਨ 550 ਕਰੋੜ ਰੁਪਏ ਦਾ ਤੰਬਾਕੂ ਸੜਿਆ
ਪ੍ਰਕਾਸ਼ਮ ਜ਼ਿਲ੍ਹੇ ’ਚ ਤੰਬਾਕੂ ਫੈਕਟਰੀ ਵਿੱਚ ਅੱਜ ਤੜਕੇ ਲੱਗੀ ਭਿਆਨਕ ਅੱਗ ਕਾਰਨ 550 ਕਰੋੜ ਰੁਪਏ ਦਾ ਤੰਬਾਕੂ ਸੜ ਕੇ ਸੁਆਹ ਹੋ ਗਿਆ। ਪੁਲੀਸ ਅਨੁਸਾਰ ਫੈਕਟਰੀ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਤੜਕੇ ਫੈਕਟਰੀ ਦੇ ‘ਏ’ ਤੇ ‘ਬੀ’ ਬਲਾਕ ’ਚ ਅੱਗ ਲੱਗਣ...
Advertisement
ਪ੍ਰਕਾਸ਼ਮ ਜ਼ਿਲ੍ਹੇ ’ਚ ਤੰਬਾਕੂ ਫੈਕਟਰੀ ਵਿੱਚ ਅੱਜ ਤੜਕੇ ਲੱਗੀ ਭਿਆਨਕ ਅੱਗ ਕਾਰਨ 550 ਕਰੋੜ ਰੁਪਏ ਦਾ ਤੰਬਾਕੂ ਸੜ ਕੇ ਸੁਆਹ ਹੋ ਗਿਆ। ਪੁਲੀਸ ਅਨੁਸਾਰ ਫੈਕਟਰੀ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਤੜਕੇ ਫੈਕਟਰੀ ਦੇ ‘ਏ’ ਤੇ ‘ਬੀ’ ਬਲਾਕ ’ਚ ਅੱਗ ਲੱਗਣ ਕਾਰਨ ਤਕਰੀਬਨ 11 ਹਜ਼ਾਰ ਟਨ ਤੰਬਾਕੂ ਸੜ ਗਿਆ। ਇਸ ਘਟਨਾ ’ਚ ਕਿਸੇ ਦੀ ਮੌਤ ਹੋਣ ਜਾਂ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਦਕਿ ਹੋਰ ਸਾਰੀਆਂ ਫੈਕਟਰੀਆਂ ਨੂੰ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਦੀ ਸਲਾਹ ਦਿੱਤੀ ਗਈ ਹੈ। ਪ੍ਰਕਾਸ਼ਮ ਜ਼ਿਲ੍ਹੇ ਦੇ ਐੱਸ ਪੀ ਵੀ ਹਰਸ਼ਵਰਧਨ ਰਾਜੂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਅਧਿਕਾਰੀਆਂ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾ ਕੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
Advertisement
Advertisement