ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੀਵਾਲੀ ਬਾਰੇ 'ਨਸਲੀ ਟਿੱਪਣੀ' ਦਾ ਸਮਰਥਨ ਕਰਨ ਲਈ TMC ਸੰਸਦ ਮੈਂਬਰ Mahua Moitra ਨੇ ਮੰਗੀ ਮੁਆਫ਼ੀ

ਪੱਛਮੀ ਬੰਗਾਲ ਤੋਂ ਟੀਐੱਮਸੀ (TMC) ਸੰਸਦ ਮੈਂਬਰ ਮਹੂਆ ਮੋਇਤਰਾ ਇੱਕ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ ਨੂੰ ਦੀਵਾਲੀ ਨਾਲ ਜੁੜੀ ਇੱਕ ਪੋਸਟ ’ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਤੋਂ ਬਾਅਦ...
File Photo
Advertisement

ਪੱਛਮੀ ਬੰਗਾਲ ਤੋਂ ਟੀਐੱਮਸੀ (TMC) ਸੰਸਦ ਮੈਂਬਰ ਮਹੂਆ ਮੋਇਤਰਾ ਇੱਕ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ ਨੂੰ ਦੀਵਾਲੀ ਨਾਲ ਜੁੜੀ ਇੱਕ ਪੋਸਟ ’ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਗਲਤੀ ਮੰਨਦਿਆਂ ਤੁਰੰਤ ਮੁਆਫ਼ੀ ਮੰਗ ਲਈ।

ਜਾਣੋ ਕੀ ਸੀ ਪੂਰਾ ਮਾਮਲਾ

Advertisement

ਸੰਸਦ Mahua Moitra ਨੂੰ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ’ਤੇ ਇੱਕ ਟਿੱਪਣੀ ਕਾਰਨ ਟ੍ਰੋਲ ਕੀਤਾ ਗਿਆ। ਦਰਅਸਲ, ਉਨ੍ਹਾਂ ਨੇ ਇੱਕ ਪੋਸਟ ਦੇ ਕਮੈਂਟ ਬਾਕਸ ਵਿੱਚ ਸਿਰਫ਼ 'Agreed' ('ਸਹਿਮਤ') ਲਿਖਿਆ ਸੀ। ਇਹ ਪੋਸਟ ਵਿਦੇਸ਼ਾਂ ਵਿੱਚ ਦੀਵਾਲੀ ਮਨਾਉਣ ਵਾਲੇ ਭਾਰਤੀਆਂ ਦੀ ਸਖ਼ਤ ਆਲੋਚਨਾ ਕਰ ਰਹੀ ਸੀ।

ਇਹ ਵਿਵਾਦਿਤ ਪੋਸਟ NATE ਨਾਮ ਦੇ ਇੱਕ ਯੂਜ਼ਰ ਦੁਆਰਾ ਕੀਤੀ ਗਈ ਸੀ। ਇਸ ਵਿੱਚ ਲਿਖਿਆ ਗਿਆ ਸੀ ਕਿ "ਠੀਕ ਇਸੇ ਤਰ੍ਹਾਂ, ਅਸੀਂ ਉਹਨਾਂ ਬੁੱਧੀਹੀਨ ਭਾਰਤੀਆਂ (brain dead Indians) ਨੂੰ ਆਪਣੇ ਸੁੰਦਰ ਦੇਸ਼ਾਂ ਨੂੰ ਉਨ੍ਹਾਂ ਦੇ ਘਟੀਆ ਦੀਵਾਲੀ ਕੂੜੇ (shithole Diwali garbage) ਨਾਲ ਪੂਰੀ ਤਰ੍ਹਾਂ ਗੰਦਗੀ ਦੇ ਢੇਰ ਵਿੱਚ ਬਦਲਣ ਦੀ ਇਜਾਜ਼ਤ ਦਿੱਤੀ ਹੈ, ਜਿਸ ਦਾ ਸਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’’
 ਇਸ ਪੋਸਟ ਵਿੱਚ ਉਹ ਵੀਡੀਓ ਸ਼ਾਮਲ ਸੀ ਜਿਸ ਵਿੱਚ ਪਟਾਕਿਆਂ ਦੇ ਰਹਿੰਦ-ਖੂੰਹਦ ਨਾਲ ਭਰੀਆਂ ਸੜਕਾਂ 'ਤੇ ਤੇਜ਼ ਰਫ਼ਤਾਰ ਨਾਲ ਦੌੜਦੀਆਂ ਕਾਰਾਂ ’ਤੇ ਭਾਰਤੀ ਚੀਕ ਰਹੇ ਸਨ।

Mahua Moitra ਨੇ ਦਿੱਤੀ ਸਫ਼ਾਈ

ਵਿਵਾਦ ਵਧਦਾ ਦੇਖ Mahua Moitra ਨੇ ਆਪਣੀ ਗਲਤੀ ਸਵੀਕਾਰ ਕੀਤੀ ਅਤੇ ਟ੍ਰੋਲਰਾਂ ਤੋਂ ਮਾਫ਼ੀ ਮੰਗੀ।

ਉਨ੍ਹਾਂ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਇਹ ਇੱਕ ਅਸਲ ਗਲਤੀ ਸੀ। ਉਨ੍ਹਾਂ ਨੇ ਇੱਕ ਹੋਰ ਟਵੀਟ ਵਿੱਚ ਦੱਸਿਆ, "ਮੈਂ ਬੱਸ ਇਹ ਸਾਫ਼ ਕਰ ਰਹੀ ਹਾਂ ਕਿ ਮੇਰੇ ਟਵਿੱਟਰ ਫੀਡ 'ਤੇ ਬਹੁਤ ਸਾਰੇ ਵੀਡੀਓ/ਪੋਸਟ ਆਉਂਦੇ ਰਹਿੰਦੇ ਹਨ। ਉਸ ਕਮੈਂਟ ਤੋਂ ਮੇਰਾ ਮਤਲਬ ਸੀ ਕਿ ਮੈਂ ਕਿਸੇ NATE ਦੁਆਰਾ ਕੀਤੇ ਗਏ ਨਸਲਵਾਦੀ ਪੋਸਟ ਦੇ ਬਿਲਕੁਲ ਹੇਠਾਂ ਵਾਲੇ ਇੱਕ ਹੋਰ ਵੀਡੀਓ ਨਾਲ 'ਸਹਿਮਤ' ਸੀ"।

ਮੋਇਤਰਾ ਨੇ ਅੱਗੇ ਕਿਹਾ ਕਿ ਉਹ ਉਸ ਸਮੇਂ ਯਾਤਰਾ ਕਰ ਰਹੀ ਸੀ ਅਤੇ ਹੁਣ ਤੱਕ ਚੈੱਕ ਨਹੀਂ ਕਰ ਸਕੀ ਸੀ। ਉਹਨਾਂ ਨੇ @RShivshankar ਦਾ ਧੰਨਵਾਦ ਕੀਤਾ ਜਿਸ ਨੇ ਉਹਨਾਂ ਨੂੰ ਇਸ ਗਲਤੀ ਬਾਰੇ ਦੱਸਿਆ।

Mahua Moitra ’ਤੇ ਭਾਜਪਾ ਨੇ ਸਾਧਿਆ ਨਿਸ਼ਾਨਾ

ਇਸ ਮੁੱਦੇ 'ਤੇ ਭਾਜਪਾ ਦੀ ਪੱਛਮੀ ਬੰਗਾਲ ਇਕਾਈ ਨੇ Mahua Moitra ਦੀ ਸਖ਼ਤ ਆਲੋਚਨਾ ਕੀਤੀ। ਭਾਜਪਾ ਨੇ ਇਸ ਘਟਨਾ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ 'ਤੇ ਵੀ ਹਮਲਾ ਕੀਤਾ।

ਬੰਗਾਲ ਭਾਜਪਾ ਨੇ ਟਵੀਟ ਕਰਦਿਆਂ ਕਿਹਾ ਕਿ Mahua Moitra ਨੇ ਇੱਕ ਵਿਦੇਸ਼ੀ 'ਨਫ਼ਰਤ ਫੈਲਾਉਣ ਵਾਲੇ' ਦੇ ਬਿਆਨ ਨਾਲ ਪੂਰੀ ਤਰ੍ਹਾਂ ਸਹਿਮਤੀ ਪ੍ਰਗਟਾਈ, ਜਿਸ ਨੇ ਹਿੰਦੂ ਤਿਉਹਾਰ ਦੀਵਾਲੀ ਦੀ ਆਲੋਚਨਾ ਕਰਦਿਆਂ ਭਾਰਤੀਆਂ ਨੂੰ "ਬ੍ਰੇਨ ਡੈੱਡ" ਕਿਹਾ ਅਤੇ ਦੀਵਾਲੀ ਦੀ ਤੁਲਨਾ "ਕੂੜੇ" (garbage) ਨਾਲ ਕੀਤੀ। ਇਸ ਦੌਰਾਨ ਭਾਜਪਾ ਨੇ ਉਨ੍ਹਾਂ ਦੇ ਪੁਰਾਣੇ ਬਿਆਨਾਂ, ਖਾਸ ਕਰਕੇ ਹਿੰਦੂ ਧਰਮ ਅਤੇ ਦੇਵੀ ਕਾਲੀ 'ਤੇ ਦਿੱਤੇ ਬਿਆਨਾਂ ਦਾ ਵੀ ਹਵਾਲਾ ਦਿੱਤਾ।

Advertisement
Tags :
Mahua MoitraTMCTMC ਸੰਸਦ ਮੈਂਬਰ Mahua MoitraWest BengalWest Bengal News
Show comments