ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੂਰਦਰਸ਼ਨ ’ਤੇ ਪ੍ਰਚਾਰ ਲਈ ਸਮੇਂ ਦੀ ਵੰਡ ਹੁਣ ਆਨਲਾਈਨ: ਚੋਣ ਕਮਿਸ਼ਨ

ਨਵੀਂ ਦਿੱਲੀ, 18 ਜੁਲਾਈ ਸਿਆਸੀ ਪਾਰਟੀਆਂ ਨੂੰ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ’ਤੇ ਪ੍ਰਚਾਰ ਲਈ ਸਮੇਂ ਦੀ ਵੰਡ ਹੁਣ ਆਨਲਾਈਨ ਕੀਤੀ ਜਾਵੇਗੀ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਅੱਜ ਦਿੱਤੀ ਹੈ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਵੱਲੋਂ ਸਰਕਾਰੀ ਮਾਲਕੀ ਵਾਲੇ ਇਲੈਕਟ੍ਰਾਨਿਕ...
Advertisement

ਨਵੀਂ ਦਿੱਲੀ, 18 ਜੁਲਾਈ

ਸਿਆਸੀ ਪਾਰਟੀਆਂ ਨੂੰ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ’ਤੇ ਪ੍ਰਚਾਰ ਲਈ ਸਮੇਂ ਦੀ ਵੰਡ ਹੁਣ ਆਨਲਾਈਨ ਕੀਤੀ ਜਾਵੇਗੀ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਅੱਜ ਦਿੱਤੀ ਹੈ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਵੱਲੋਂ ਸਰਕਾਰੀ ਮਾਲਕੀ ਵਾਲੇ ਇਲੈਕਟ੍ਰਾਨਿਕ ਮੀਡੀਆ ਦੀ ਵਰਤੋਂ ਦੀ ਮੌਜੂਦਾ ਵਿਵਸਥਾ ਵਿੱਚ ਸੋਧ ਕੀਤੀ ਹੈ। ਸਿਆਸੀ ਪਾਰਟੀਆਂ ਨੂੰ ਹੁਣ ਚੋਣਾਂ ਦੌਰਾਨ ‘ਏਅਰ ਟਾਈਮ ਵਾਊਚਰ’ ਲੈਣ ਲਈ ਆਪਣੇ ਨੁਮਾਇੰਦੇ ਚੋਣ ਦਫ਼ਤਰ ਭੇਜਣ ਦੀ ਲੋੜ ਨਹੀਂ ਹੋਵੇਗੀ। -ਪੀਟੀਆਈ

Advertisement

Advertisement
Tags :
ਆਨਲਾਈਨਸਮੇਂਕਮਿਸ਼ਨਦੂਰਦਰਸ਼ਨਪ੍ਰਚਾਰ