ਦੂਰਦਰਸ਼ਨ ’ਤੇ ਪ੍ਰਚਾਰ ਲਈ ਹੁਣ ਆਨਲਾਈਨ ਹੋਵੇਗੀ ਸਮੇਂ ਦੀ ਵੰਡ: ਚੋਣ ਕਮਿਸ਼ਨ
ਨਵੀਂ ਦਿੱਲੀ: ਸਿਆਸੀ ਪਾਰਟੀਆਂ ਨੂੰ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ’ਤੇ ਪ੍ਰਚਾਰ ਲਈ ਸਮੇਂ ਦੀ ਵੰਡ ਹੁਣ ਆਨਲਾਈਨ ਕੀਤੀ ਜਾਵੇਗੀ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਅੱਜ ਦਿੱਤੀ ਹੈ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਵੱਲੋਂ ਸਰਕਾਰੀ ਮਾਲਕੀ ਵਾਲੇ ਇਲੈਕਟ੍ਰਾਨਿਕ ਮੀਡੀਆ ਦੀ...
Advertisement
ਨਵੀਂ ਦਿੱਲੀ: ਸਿਆਸੀ ਪਾਰਟੀਆਂ ਨੂੰ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ’ਤੇ ਪ੍ਰਚਾਰ ਲਈ ਸਮੇਂ ਦੀ ਵੰਡ ਹੁਣ ਆਨਲਾਈਨ ਕੀਤੀ ਜਾਵੇਗੀ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਅੱਜ ਦਿੱਤੀ ਹੈ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਵੱਲੋਂ ਸਰਕਾਰੀ ਮਾਲਕੀ ਵਾਲੇ ਇਲੈਕਟ੍ਰਾਨਿਕ ਮੀਡੀਆ ਦੀ ਵਰਤੋਂ ਦੀ ਮੌਜੂਦਾ ਵਿਵਸਥਾ ਵਿੱਚ ਸੋਧ ਕੀਤੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਸੂਚਨਾ ਟੈਕਨਾਲੋਜੀ ਪਲੈਟਫਾਰਮ ਜ਼ਰੀਏ ‘ਡਿਜੀਟਲ ਏਅਰ ਟਾਈਮ ਵਾਊਚਰ’ ਜਾਰੀ ਕਰਨ ਦੀ ਤਜਵੀਜ਼ ਸ਼ੁਰੂ ਕਰ ਕੇ ਅਜਿਹਾ ਕੀਤਾ ਗਿਆ ਹੈ। ਸਿਆਸੀ ਪਾਰਟੀਆਂ ਨੂੰ ਹੁਣ ਚੋਣਾਂ ਦੌਰਾਨ ‘ਏਅਰ ਟਾਈਮ ਵਾਊਚਰ’ ਲੈਣ ਲਈ ਆਪਣੇ ਕਿਸੇ ਨੁਮਾਇੰਦੇ ਨੂੰ ਨਿੱਜੀ ਤੌਰ ’ਤੇ ਚੋਣ ਕਮਿਸ਼ਨ ਕੋਲ ਜਾਂ ਸੂਬੇ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਭੇਜਣ ਦੀ ਲੋੜ ਨਹੀਂ ਹੋਵੇਗੀ। -ਪੀਟੀਆਈ
Advertisement
Advertisement