ਤਿੱਬਤੀ ਅਧਿਆਤਮਿਕ ਗੁਰੂ ਕਰਮਾਪਾ 40 ਸਾਲ ਦੇ ਹੋਏ
ਸਿੱਕਮ ਦੇ ਮੁੱਖ ਮੰਤਰੀ ਜਨਮ ਦਿਨ ਸਮਾਰੋਹ ’ਚ ਹੋਏ ਸ਼ਾਮਲ
Advertisement
ਗੰਗਟੋਕ, 26 ਜੂਨ
ਤਿੱਬਤੀ ਅਧਿਆਤਮਿਕ ਗੁਰੂ ਗਿਆਲਵਾਂਗ ਕਰਮਾਪਾ (Gyalwang Karmapa) ਅੱਜ 40 ਸਾਲ ਦੇ ਹੋ ਗਏ ਹਨ ਅਤੇ ਉਨ੍ਹਾਂ ਦਾ ਜਨਮ ਦਿਨ ਰੁਮਟੇਕ ਮੱਠ ਵਿਖੇ ਮਨਾਇਆ ਗਿਆ।
Advertisement
ਓਗਯੇਨ ਤ੍ਰਿਨਲੇ ਦੋਰਜੇ (Ogyen Trinley Dorje), 17ਵੇਂ ਕਰਮਾਪਾ ਦੁਨੀਆ ਭਰ ਦੇ 68 ਦੇਸ਼ਾਂ ਵਿੱਚ ਲਗਭਗ 900 ਮੱਠਾਂ, ਸੰਸਥਾਵਾਂ ਅਤੇ ਕੇਂਦਰਾਂ ਦੇ ਅਧਿਆਤਮਿਕ ਨੇਤਾ ਹਨ।
ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ(Prem Singh Tamang) ਨੇ ਰੁਮਟੇਕ ਮੱਠ ਦੇ ਧਰਮ ਚੱਕਰ ਕੇਂਦਰ ਵਿਖੇ ਕਰਮਾਪਾ ਦੇ 40ਵੇਂ ਜਨਮ ਦਿਨ ਸਮਾਰੋਹ ਵਿੱਚ ਸ਼ਿਰਕਤ ਕੀਤੀ।
ਮੁੱਖ ਮੰਤਰੀ ਦਫ਼ਤਰ ਨੇ ਬਿਆਨ ਦਿੱਤਾ ਹੈ ਕਿ ਤਮਾਂਗ ਨੇ ਸਿੱਕਮ ਦੇ ਲੋਕਾਂ ਦੀ ਤਰਫੋਂ ਕਰਮਾਪਾ ਦੀ ਚੰਗੀ ਸਿਹਤ, ਲੰਬੀ ਉਮਰ ਅਤੇ ਗਿਆਨ ਭਰਪੂਰ ਗਤੀਵਿਧੀਆਂ ਲਈ ਅਰਦਾਸ ਕੀਤੀ।
ਇਸ ਮੌਕੇ ਕਈ ਭਿਖਸ਼ੂ, ਧਾਰਮਿਕ ਮਾਮਲਿਆਂ ਦੇ ਮੰਤਰੀ ਸੋਨਮ ਲਾਮਾ ਅਤੇ ਹੋਰ ਹਾਜ਼ਰ ਸਨ। ਗਿਆਲਵਾਂਗ ਕਰਮਾਪਾ ਤਿੱਬਤੀ ਬੁੱਧ ਧਰਮ ਦੀ ਕਰਮਾ ਕਾਗਯੂ ਵੰਸ਼ ਦੇ ਮੁਖੀ ਹਨ। -ਪੀਟੀਆਈ
Advertisement