ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਕਿਤਾ ਭੰਡਾਰੀ ਕਤਲ ਕੇਸ ਵਿਚ ਤਿੰਨ ਨੂੰ ਉਮਰ ਕੈਦ

ਦੇਹਰਾਦੂਨ, 30 ਮਈ ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ 2022 ਦੇ ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਤਿੰਨ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲ ਅਜੈ ਪੰਤ ਦੇ ਅਨੁਸਾਰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ...
ਫਾਈਲ ਫੋਟੋ: ਅੰਕਿਤਾ ਭੰਡਾਰੀ।
Advertisement
ਦੇਹਰਾਦੂਨ, 30 ਮਈ
ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ 2022 ਦੇ ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਤਿੰਨ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲ ਅਜੈ ਪੰਤ ਦੇ ਅਨੁਸਾਰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੀਨਾ ਨੇਗੀ ਨੇ ਪੁਲਕਿਤ ਆਰੀਆ, ਸੌਰਭ ਭਾਸਕਰ ਅਤੇ ਅੰਕਿਤ ਗੁਪਤਾ ਨੂੰ ਸਜ਼ਾ ਸੁਣਾਈ।
ਜ਼ਿਕਰਯੋਗ ਹੈ ਕਿ ਪੌੜੀ ਜ਼ਿਲ੍ਹੇ ਦੇ ਯਮਕੇਸ਼ਵਰ ਵਿੱਚ ਸਥਿਤ ਵੰਤਰਾ ਰਿਜ਼ੋਰਟ ਵਿੱਚ ਰਿਸੈਪਸ਼ਨਿਸਟ ਵਜੋਂ ਕੰਮ ਕਰਨ ਵਾਲੇ ਭੰਡਾਰੀ (19), ਦੀ 18 ਸਤੰਬਰ, 2022 ਨੂੰ ਰਿਜ਼ੋਰਟ ਸੰਚਾਲਕ ਆਰੀਆ ਅਤੇ ਉਸਦੇ ਦੋ ਕਰਮਚਾਰੀਆਂ ਭਾਸਕਰ ਅਤੇ ਗੁਪਤਾ ਨੇ ਹੱਤਿਆ ਕਰ ਦਿੱਤੀ ਸੀ। ਸਰਕਾਰੀ ਵਕੀਲ ਦੇ ਅਨੁਸਾਰ ਭੰਡਾਰੀ ਅਤੇ ਆਰੀਆ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਤਿੰਨਾਂ ਨੇ ਔਰਤ ਨੂੰ ਰਿਸ਼ੀਕੇਸ਼ ਵਿੱਚ ਚੀਲਾ ਨਹਿਰ ਵਿੱਚ ਧੱਕਾ ਦੇ ਦਿੱਤਾ। ਪੁਲਕਿਤ ਆਰੀਆ ਸਾਬਕਾ ਭਾਜਪਾ ਨੇਤਾ ਵਿਨੋਦ ਆਰੀਆ ਦਾ ਪੁੱਤਰ ਹੈ। ਮਾਮਲਾ ਸਾਹਮਣੇ ਆਉਂਦੇ ਹੀ ਪਾਰਟੀ ਨੇ ਵਿਨੋਦ ਆਰੀਆ ਨੂੰ ਬਾਹਰ ਦਾ ਦਰਵਾਜ਼ਾ ਦਿਖਾ ਦਿੱਤਾ ਸੀ। -ਪੀਟੀਆਈ
Advertisement