ਝਾਰਖੰਡ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਤਿੰਨ ਨਕਸਲੀ ਹਲਾਕ
ਝਾਰਖੰਡ ਜੈਗੁਆਰ ਤੇ ਗੁਮਲਾ ਪੁਲੀਸ ਨੇ ਨਕਸਲੀਆਂ ਖਿਲਾਫ਼ ਸਾਂਝੀ ਕਾਰਵਾਈ ਵਿੱਢੀ
Advertisement
ਝਾਰਖੰਡ ਦੇ ਗੁਮਲਾ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਸਵੇਰੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਤਿੰਨ ਨਕਸਲੀ ਮਾਰੇ ਗਏ।
ਅਧਿਕਾਰੀਆਂ ਨੇ ਕਿਹਾ ਕਿ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਝਾਰਖੰਡ ਜਨ ਮੁਕਤੀ ਪ੍ਰੀਸ਼ਦ (JJMP), ਜੋ ਸੀਪੀਆਈ(ਐੱਮ) ਦਾ ਸਪਲਿੰਟਰ ਗਰੁੱਪ ਹੈ, ਦੇ ਮੈਂਬਰ ਘਾਗਰਾ ਦੇ ਜੰਗਲਾਂ ਵਿਚ ਸੁਰੱਖਿਆ ਬਲਾਂ ’ਤੇ ਹਮਲੇ ਦੀ ਯੋਜਨਾ ਘੜ ਰਹੇ ਹਨ।
Advertisement
ਇਸ ਮਗਰੋਂ ਝਾਰਖੰਡ ਜੈਗੁਆਰ ਤੇ ਗੁਮਲਾ ਪੁਲੀਸ ਨੇ ਨਕਸਲੀਆਂ ਖਿਲਾਫ਼ ਸਾਂਝੀ ਕਾਰਵਾਈ ਵਿੱਢੀ। ਪੁਲੀਸ ਨੇ ਕਿਹਾ ਕਿ ਦੁਵੱਲੀ ਗੋਲੀਬਾਰੀ ਦੌਰਾਨ ਤਿੰਨ ਨਕਸਲੀ ਮਾਰੇ ਗਏ। ਗੋਲੀਬਾਰੀ ਰੁਕਣ ਮਗਰੋਂ ਮੌਕੇ ਤੋਂ ਇਕ ਏਕੇ 47 ਤੇ ਦੋ ਇਨਸਾਸ ਰਾਈਫਲਾਂ ਬਰਾਮਦ ਹੋਈਆਂ ਹਨ।
ਝਾਰਖੰਡ ਪੁਲੀਸ ਦੇ ਆਈਜੀ (ਅਪਰੇਸ਼ਨਜ਼) ਮਾਈਕਲ ਐੱਸ.ਰਾਜ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਨਕਸਲੀਆਂ ਖਿਲਾਫ਼ ਕਾਰਵਾਈ ਅਜੇ ਵੀ ਜਾਰੀ ਹੈ।
Advertisement