ਕਟਕ ਵਿੱਚ ਮਾਲ ਗੱਡੀ ਦੇ ਤਿੰਨ ਡੱਬੇ ਲੀਹੋਂ ਲੱਥੇ
ਲੂਪ ਲਾਈਨ ’ਤੇ ਪ੍ਰਭਾਵਿਤ ਹੋਈ ਆਵਾਜਾਈ
Advertisement
ਭੁਬਨੇਸ਼ਨਵਰ, 30 ਜੂਨ
ਉੜੀਸਾ ਦੇ ਕਟਕ ਰੇਲਵੇ ਸਟੇਸ਼ਨ ਨੇੜੇ ਅੱਜ ਮਾਲ ਗੱਡੀ ਦੇ ਤਿੰਨ ਖਾਲੀ ਡੱਬੇ ਪਟੜੀ ਤੋਂ ਉੱਤਰ ਗਏ। ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਾਲ ਗੱਡੀ ਦੇ ਡੱਬੇ ਸਵੇਰੇ 8.30 ਵਜੇ ਦੇ ਕਰੀਬ ਲੀਹੋਂ ਲੱਥ ਗਏ, ਜਿਸ ਕਾਰਨ ਯਾਰਡ ਵਿੱਚ ਲੂਪ ਲਾਈਨ ਪ੍ਰਭਾਵਿਤ ਹੋਈ। ਉਨ੍ਹਾਂ ਕਿਹਾ ਕਿ ਮਸ਼ੀਨਰੀ, ਸਮੱਗਰੀ ਅਤੇ ਕਰਮਚਾਰੀਆਂ ਨਾਲ ਲੈਸ ਰਾਹਤ ਰੇਲਗੱਡੀ ਪਹਿਲਾਂ ਹੀ ਮੌਕੇ ’ਤੇ ਪਹੁੰਚ ਚੁੱਕੀ ਹੈ ਅਤੇ ਯਾਰਡ ਵਿੱਚ ਲੂਪ ਲਾਈਨ ਨੂੰ ਜਲਦੀ ਹੀ ਬਹਾਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਲਾਈਨ (ਭਦਰਕ-ਕਟਕ-ਵਿਸਾਖਾਪਟਨਮ) ’ਤੇ ਰੇਲਾਂ ਦੀ ਆਵਾਜਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਹੈ। -ਪੀਟੀਆਈ
Advertisement
Advertisement