ਜ਼ੀਸ਼ਾਨ ਸਿੱਦੀਕੀ ਨੂੰ ਧਮਕੀ ਭਰੀ ਈਮੇਲ: ਤ੍ਰਿਨੀਦਾਦ ਅਤੇ ਟੋਬੈਗੋ ਤੋਂਪ ਪਰਤਿਆ ਬਿਹਾਰ ਵਾਸੀ ਮੁੰਬਈ ਹਵਾਈ ਅੱਡੇ ’ਤੇ ਗ੍ਰਿਫ਼ਤਾਰ
Zeeshan Siddique threat emails: Bihar native held on return from Trinidad and Tobago
Advertisement
ਕੈਰੇਬਿਆਈ ਮੁਲਕ ਤ੍ਰਿਨੀਦਾਦ ਅਤੇ ਟੋਬੈਗੋ Trinidad and Tobago ਤੋਂ ਅੱਜ ਤੜਕੇ ਮੁੰਬਈ ਦੇ Chhatrapati Shivaji Maharaj International ਹਵਾਈ ਅੱਡੇ ’ਤੇ ਪਹੁੰਚੇ 35 ਸਾਲਾ ਦੇ ਵਿਅਕਤੀ ਨੂੰ ਸਾਬਕਾ ਵਿਧਾਇਕ ਜ਼ੀਸ਼ਾਨ ਸਿੱਦੀਕੀ Zeeshan Siddique ਨੂੰ ਧਮਕੀ ਭਰੇ ਈਮੇਲ threat emails ਭੇਜਣ ਅਤੇ ਉਸ ਕੋਲੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਬਿਹਾਰ ਦੇ ਰਹਿਣ ਵਾਲੇ ਮੁਲਜ਼ਮ ਮੁਹੰਮਦ ਦਿਲਸ਼ਾਦ ਨਵੀਦ ਨੇ ਇਸ ਸਾਲ ਅਪਰੈਲ ਵਿੱਚ ਸਿੱਦੀਕੀ ਨੂੰ ਧਮਕੀ ਭਰੇ ਈਮੇਲ ਭੇਜੇ ਸਨ ਅਤੇ ਪਿਛਲੇ ਸਾਲ 12 ਅਕਤੂਬਰ ਨੂੰ ਉਸ ਦੇ ਪਿਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਨਾਲ ਸਬੰਧਤ ਯੂਟਿਊਬ ਵੀਡੀਓ ਦੇਖਣ ਤੋਂ ਬਾਅਦ ‘ਡੀ ਗੈਂਗ’ (ਦਾਊਦ ਇਬਰਾਹਿਮ ਗੈਂਗ) ਦੇ ਨਾਮ ’ਤੇ ਫਿਰੌਤੀ ਮੰਗੀ ਸੀ।
ਅਧਿਕਾਰੀ ਨੇ ਕਿਹਾ ਕਿ ਫਿਰੌਤੀ ਵਿਰੋਧੀ ਸੈੱਲ ਵੱਲੋਂ ਕੀਤੀ ਗਈ ਜਾਂਚ ਦੌਰਾਨ ਆਈਪੀ ਐਡਰੈੱਸ ਤ੍ਰਿਨੀਦਾਦ ਅਤੇ ਟੋਬੈਗੋ ਦਾ ਨਿਕਲਿਆ। Mohammad Dilshad Naved ਉੱਥੇ ਆਪਣੇ ਚਾਚੇ ਦੀ ਦੁਕਾਨ ’ਤੇ ਕੰਮ ਕਰਦਾ ਸੀ। ਮੁੰਬਈ ਵਾਪਸ ਆਉਣ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ, ‘‘ਮੁੰਬਈ ਪੁਲਿਸ ਨੇ ਇੰਟਰਪੋਲ ਰਾਹੀਂ 'ਲੁੱਕਆਊਟ ਸਰਕੂਲਰ' ਜਾਰੀ ਕੀਤਾ ਸੀ। ਜਦੋਂ ਨਵੀਦ ਭਾਰਤ ਵਾਪਸ ਆ ਰਿਹਾ ਸੀ, ਤਾਂ ਇੰਟਰਪੋਲ ਨੇ ਮੁੰਬਈ ਪੁਲੀਸ ਨੂੰ ਸੂਚਿਤ ਕੀਤਾ। ਵਾਪਸੀ ’ਤੇ ਉਸ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (CSMIA) ’ਤੇ ਅਪਰਾਧ ਸ਼ਾਖਾ ਦੀ ਇੱਕ ਟੀਮ ਨੇ ਹਿਰਾਸਤ ਵਿੱਚ ਲੈ ਲਿਆ। ਅਪਰਾਧ ਸ਼ਾਖਾ ਦੇ ਦਫ਼ਤਰ ਵਿੱਚ ਪੁੱਛ-ਪੜਤਾਲ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਕਿਹਾ ਕਿ ਧਮਕੀ ਭਰੇ ਈਮੇਲ ਨਾਲ ਸਬੰਧਤ ਮਾਮਲਾ ਪਹਿਲਾਂ ਬਾਂਦਰਾ ਥਾਣੇ ਵਿੱਚ ਦਰਜ ਕੀਤਾ ਗਿਆ ਸੀ ਅਤੇ ਫਿਰ ਅਪਰਾਧ ਸ਼ਾਖਾ ਦੇ ਫਿਰੌਤੀ ਵਿਰੋਧੀ ਸੈੱਲ ਨੂੰ ਸੌਂਪ ਦਿੱਤਾ ਗਿਆ ਸੀ।
Advertisement
Advertisement