85 ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਏਅਰ ਇੰਡੀਆ, ਇੰਡੀਗੋ ਤੇ ਵਿਸਤਾਰਾ ਦੀਆਂ 20-20 ਉਡਾਣਾਂ ਤੇ ਅਕਾਸਾ ਏਅਰ ਦੀਆਂ 25 ਉਡਾਣਾਂ ਨੂੰ ਮਿਲੀ ਧਮਕੀ
Advertisement
ਨਵੀਂ ਦਿੱਲੀ, 24 ਅਕਤੂਬਰ
Bomb Threats: ਦੇਸ਼ ਵਿਚ ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਅੱਜ ਮੁੜ 85 ਹਵਾਈ ਉਡਾਣਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਜਿਨ੍ਹਾਂ ਵਿਚ ਏਅਰ ਇੰਡੀਆ, ਇੰਡੀਗੋ ਤੇ ਵਿਸਤਾਰਾ ਦੀਆਂ 20-20 ਉਡਾਣਾਂ ਸ਼ਾਮਲ ਹਨ ਜਦਕਿ ਅਕਾਸਾ ਦੀਆਂ 25 ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਅਕਾਸਾ ਏਅਰ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਕੁਝ ਹਵਾਈ ਉਡਾਣਾਂ ਨੂੰ ਅੱਜ ਸੁਰੱਖਿਆ ਕਾਰਨਾਂ ਵਜੋਂ ਧਮਕੀਆਂ ਮਿਲੀਆਂ ਹਨ। ਦੂਜੇ ਪਾਸੇ ਗੋਆ ਦੇ ਹਵਾਈ ਅੱਡਿਆਂ ’ਤੇ ਵੀ ਅੱਜ ਸੁਰੱਖਿਆ ਵਧਾਈ ਗਈ ਕਿਉਂਕਿ ਇਥੇ ਆਉਣ ਵਾਲੀਆਂ ਚਾਰ ਹਵਾਈ ਉਡਾਣਾਂ ਨੂੰ ਅੱਜ ਧਮਕੀਆਂ ਮਿਲੀਆਂ ਜਿਸ ਕਾਰਨ ਸੁਰੱਖਿਆ ਬਲਾਂ ਦੇ ਇਸ ਹਵਾਈ ਅੱਡੇ ਦੀ ਬਾਰੀਕੀ ਨਾਲ ਜਾਂਚ ਕੀਤੀ।
Advertisement
Advertisement