ਕਾਂਗਰਸ ਆਗੂ ਜੈਸਵਾਲ ਨੂੰ ਹਜ਼ਾਰਾਂ ਲੋਕਾਂ ਵੱਲੋਂ ਅੰਤਿਮ ਵਿਦਾਈ
ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਤਿੰਨ ਵਾਰ ਸੰਸਦ ਮੈਂਬਰ ਰਹੇ ਸ੍ਰੀਪ੍ਰਕਾਸ਼ ਜੈਸਵਾਲ (81) ਨੂੰ ਅੱਜ ਹਜ਼ਾਰਾਂ ਲੋਕਾਂ ਨੇ ਅੰਤਿਮ ਵਿਦਾਈ ਦਿੱਤੀ। ਪੁੱਤਰ ਸਿਧਾਰਥ ਜੈਸਵਾਲ ਦੇ ਕੈਨੇਡਾ ਤੋਂ ਆਉਣ ਮਗਰੋਂ ਅੱਜ ਉਨ੍ਹਾਂ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਭੈਰੋਂ ਘਾਟ ’ਤੇ...
Advertisement
ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਤਿੰਨ ਵਾਰ ਸੰਸਦ ਮੈਂਬਰ ਰਹੇ ਸ੍ਰੀਪ੍ਰਕਾਸ਼ ਜੈਸਵਾਲ (81) ਨੂੰ ਅੱਜ ਹਜ਼ਾਰਾਂ ਲੋਕਾਂ ਨੇ ਅੰਤਿਮ ਵਿਦਾਈ ਦਿੱਤੀ। ਪੁੱਤਰ ਸਿਧਾਰਥ ਜੈਸਵਾਲ ਦੇ ਕੈਨੇਡਾ ਤੋਂ ਆਉਣ ਮਗਰੋਂ ਅੱਜ ਉਨ੍ਹਾਂ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਭੈਰੋਂ ਘਾਟ ’ਤੇ ਅੰਤਿਮ ਸੰਸਕਾਰ ਕੀਤਾ ਗਿਆ। ਤਿਲਕ ਭਵਨ ਸਥਿਤ ਕਾਂਗਰਸ ਦਫ਼ਤਰ ’ਤੇ ਜੈਸਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਬਿਹਾਰ ਦੇ ਰਾਜਪਾਲ ਆਰਿਫ ਮੁਹੰਮਦ ਖ਼ਾਨ, ਕਾਨਪੁਰ ਦੇ ਸੰਸਦ ਮੈਂਬਰ ਰਮੇਸ਼ ਅਵਸਥੀ, ਅਕਬਰਪੁਰ ਦੇ ਸੰਸਦ ਮੈਂਬਰ ਦੇਵੇਂਦਰ ਸਿੰਘ ਭੋਲਾ, ਭਾਜਪਾ ਵਿਧਾਇਕ ਸੁਰੇਂਦਰ ਮੈਥਾਨੀ ਤੇ ਸਾਬਕਾ ਮੰਤਰੀ ਅਨੰਤ ਮਿਸ਼ਰਾ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
Advertisement
Advertisement
