ਚੇਨੱਈ ਵਿੱਚ ਥਰਮਲ ਪਲਾਂਟ ਦਾ ਛੱਜਾ ਡਿੱਗਿਆ; 9 ਮਜ਼ਦੂਰਾਂ ਦੀ ਮੌਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ
Advertisement
9 workers die in accident at Ennore Thermal power project
ਤਾਮਿਲਨਾਡੂ ਦੇ ਚੇਨਈ ਵਿੱਚ ਅੱਜ ਦੇਰ ਸ਼ਾਮ ਥਰਮਲ ਪਲਾਂਟ ਵਿਚ ਉਸਾਰੀ ਅਧੀਨ ਛੱਜਾ ਡਿੱਗ ਗਿਆ ਜਿਸ ਕਾਰਨ ਨੌਂ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਇਕ ਜ਼ਖ਼ਮੀ ਹੈ। ਇਹ ਜਾਣਕਾਰੀ ਮਿਲੀ ਹੈ ਕਿ ਇਥੇ ਲੋਹੇ ਦਾ ਉਚ ਅਕਾਰੀ ਢਾਂਚਾ ਤਿਆਰ ਕੀਤਾ ਜਾ ਰਿਹਾ ਸੀ ਜਿਸ ਦਾ ਕੁਝ ਹਿੱਸਾ ਮਜ਼ਦੂਰਾਂ ’ਤੇ ਡਿੱਗ ਗਿਆ ਤੇ ਇਸ ਹੇਠ ਆਉਣ ਕਾਰਨ ਕਈ ਮਜ਼ਦੂਰਾਂ ਦੀ ਮੌਤ ਹੋ ਗਈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ’ਤੇ ਦੁੱਖ ਜ਼ਾਹਰ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੋ ਲੱਖ ਰੁਪਏ ਹਰੇਕ ਤੇ ਜ਼ਖਮੀਆਂ ਨੂੰ ਪੰਜਾਹ ਹਜ਼ਾਰ ਹਰੇਕ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
Advertisement
Advertisement