‘ਸ਼ੁਰੂਆਤੀ ਪ੍ਰੀਪੇਡ ਪਲਾਨ ਹਟਾਉਣ ਦੇ ਮਾਮਲੇ ਵਿੱਚ ਦਖ਼ਲ ਦੇਣ ਦੀ ਫਿਲਹਾਲ ਲੋੜ ਨਹੀਂ’
ਟੈਲੀਕਾਮ ਰੈਗੂਲੇਟਰ ਟਰਾਈ ਨੇ ਰਿਲਾਇੰਸ, ਜੀਓ ਅਤੇ ਭਾਰਤੀ ਏਅਰਟੈੱਲ ਤੋਂ ਸ਼ੁਰੂਆਤੀ ਪ੍ਰੀਪੇਡ ਰੀਚਾਰਜ ਪਲਾਨ ਵਾਪਸ ਲੈਣ ਦੀਆਂ ਖ਼ਬਰਾਂ ’ਤੇ ਅਸਲ ਰੁਖ਼ ਬਾਰੇ ਜਾਣਕਾਰੀ ਮੰਗੀ ਸੀ ਪਰ ਤੁਰੰਤ ਦਖ਼ਲ ਦੇਣ ਦੀ ਕੋਈ ਲੋੜ ਫਿਲਹਾਲ ਨਹੀਂ ਦੇਖੀ ਗਈ ਹੈ। ਟਰਾਈ ਨੇ ਟੈਲੀਕਾਮ...
Advertisement
ਟੈਲੀਕਾਮ ਰੈਗੂਲੇਟਰ ਟਰਾਈ ਨੇ ਰਿਲਾਇੰਸ, ਜੀਓ ਅਤੇ ਭਾਰਤੀ ਏਅਰਟੈੱਲ ਤੋਂ ਸ਼ੁਰੂਆਤੀ ਪ੍ਰੀਪੇਡ ਰੀਚਾਰਜ ਪਲਾਨ ਵਾਪਸ ਲੈਣ ਦੀਆਂ ਖ਼ਬਰਾਂ ’ਤੇ ਅਸਲ ਰੁਖ਼ ਬਾਰੇ ਜਾਣਕਾਰੀ ਮੰਗੀ ਸੀ ਪਰ ਤੁਰੰਤ ਦਖ਼ਲ ਦੇਣ ਦੀ ਕੋਈ ਲੋੜ ਫਿਲਹਾਲ ਨਹੀਂ ਦੇਖੀ ਗਈ ਹੈ। ਟਰਾਈ ਨੇ ਟੈਲੀਕਾਮ ਸੇਵਾ ਪ੍ਰਦਾਨ ਕਰਨ ਵਾਲੀਆਂ ਦੋਵੇਂ ਕੰਪਨੀਆਂ ਤੋਂ ਸ਼ੁਰੂਆਤੀ ਪੱਧਰ ਦੀ ਪ੍ਰੀਪੇਡ ਰੀਚਾਰਜ ਯੋਜਨਾਵਾਂ ਵਾਪਸ ਲੈਣ ਨਾਲ ਜੁੜੀਆਂ ਖ਼ਬਰਾਂ ਆਉਣ ਦੀ ਸਥਿਤੀ ਸਪੱਸ਼ਟ ਕਰਨ ਨੂੰ ਕਿਹਾ ਸੀ। ਇਨ੍ਹਾਂ ’ਚੋਂ ਇਕ ਕੰਪਨੀ ਨੇ ਸ਼ੁਰੂਆਤੀ ਰੀਚਾਰਜ ਯੋਜਨਾਵਾਂ ਨੂੰ ਹਟਾਉਣ ਦੀ ਪੁਸ਼ਟੀ ਕਰਦੇ ਹੋਏ ਟਰਾਈ ਨੂੰ ਜ਼ਰੂਰੀ ਵੇਰਵੇ ਸੌਂਪ ਦਿੱਤੇ ਹਨ ਜਦਕਿ ਦੂਜੀ ਕੰਪਨੀ ਨੇ ਕਿਹਾ ਹੈ ਕਿ ਉਸ ਦਾ ਪਲਾਨ ਅਜੇ ਵੀ ਉਪਲਬਧ ਹੈ ਪਰ ਇਹ ਰੀਚਾਰਜ ਸਿਰਫ਼ ਦੁਕਾਨਾਂ ’ਤੇ ਹੀ ਕਰਵਾਇਆ ਜਾ ਸਕਦਾ ਹੈ।
Advertisement
Advertisement