ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਵਿੱਚ ਲੋਕਤੰਤਰੀ ਪ੍ਰਣਾਲੀ ’ਤੇ ਵੱਡੇ ਪੱਧਰ ’ਤੇ ਹਮਲਾ ਹੋ ਰਿਹੈ: ਰਾਹੁਲ

ਕੋਲੰਬੀਆ ’ਚ ਈ ਆਈ ਏ ਯੂਨੀਵਰਸਿਟੀ ਦੇ ਸਮਾਗਮ ’ਚ ਕੀਤਾ ਸੰਬੋਧਨ
ਕੋਲੰਬੀਆ ਸਥਿਤ ਈ ਆਈ ਏ ਯੂਨੀਵਰਸਿਟੀ ਵਿੱਚ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ।
Advertisement

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੋਲੰਬੀਆ ਦੇ ਮੈਡੇਲਿਨ ਵਿੱਚ ਸਥਿਤ ਈ ਆਈ ਏ ਯੂਨੀਵਰਸਿਟੀ ਵਿੱਚ ਕਰਵਾਏ ਸਮਾਗਮ ’ਚ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਭਾਰਤ ਵਿੱਚ ਮੌਜੂਦਾ ਸਮੇਂ ਲੋਕਤੰਤਰੀ ਪ੍ਰਣਾਲੀ ’ਤੇ ਵੱਡੇ ਪੱਧਰ ’ਤੇ ਹਮਲਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਖੋ-ਵੱਖਰੀਆਂ ਪਰੰਪਰਾਵਾਂ ਦਾ ਵਜੂਦ ਕਾਇਮ ਰਹਿਣ ਦੀ ਆਗਿਆ ਦੇਣਾ ਮੁਲਕ ਲਈ ਅਹਿਮ ਹੈ। ਉਨ੍ਹਾਂ ਕਿਹਾ ਕਿ ਅਸੀਂ ਚੀਨ ਵਾਂਗ ਨਹੀਂ ਕਰ ਸਕਦੇ, ਜਿਸਦਾ ਕੰਮ ਲੋਕਾਂ ਨੂੰ ਦਬਾਉਣਾ ਤੇ ਸੱਤਾਵਾਦੀ ਪ੍ਰਣਾਲੀ ਚਲਾਉਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਸ਼ਾਸਨ ਪ੍ਰਣਾਲੀ ਚੀਨ ਦੇ ਮੁਕਾਬਲੇ ਕਿਤੇ ਵੱਧ ਜਟਿਲ ਹੈ ਅਤੇ ਭਾਰਤ ਦੀਆਂ ਸਮਰੱਥਾਵਾਂ ਗੁਆਂਢੀ ਮੁਲਕ ਨਾਲੋਂ ਕਾਫ਼ੀ ਵੱਖਰੀਆਂ ਹਨ। ਭਾਰਤ ਕੋਲ ਇਸ ਦੀ ਪ੍ਰਾਚੀਨ ਅਧਿਆਤਮਕ ਪਰੰਪਰਾ ਅਤੇ ਵਿਚਾਰਧਾਰਾ ਹੈ, ਜੋ ਅਜੋਕੇ ਸਮੇਂ ਵਿੱਚ ਵੀ ਸਾਰਥਕ ਹੈ। ਉਨ੍ਹਾਂ ਕਿਹਾ ਕਿ ਪਰੰਪਰਾ ਅਤੇ ਸੋਚਣ ਢੰਗ ਦੇ ਪੱਖ ਤੋਂ ਭਾਰਤ ਕੋਲ ਬਹੁਤ ਕੁਝ ਅਜਿਹਾ ਹੈ, ਜਿਸ ਤੋਂ ਬਾਕੀ ਮੁਲਕ ਕਾਫ਼ੀ ਕੁਝ ਸਿੱਖ ਸਕਦੇ ਹਨ। ਸ੍ਰੀ ਗਾਂਧੀ ਨੇ ਕਿਹਾ,‘ਭਾਰਤ ਵਿੱਚ ਵੱਖ-ਵੱਖ ਧਰਮ, ਪਰੰਪਰਾਵਾਂ ਅਤੇ ਭਾਸ਼ਾਵਾਂ ਹਨ। ਵੱਖੋ-ਵੱਖਰੇ ਵਿਚਾਰਾਂ, ਧਰਮਾਂ ਤੇ ਪਰੰਪਰਾਵਾਂ ਨੂੰ ‘ਦਾਇਰੇ’ ਦੀ ਲੋੜ ਪੈਂਦੀ ਹੈ ਤੇ ਇਸ ਦਾ ਸਭ ਤੋਂ ਵਧੀਆ ਢੰਗ ਹੈ ਲੋਕਤੰਤਰੀ ਪ੍ਰਣਾਲੀ। ਇਸ ਸਮੇਂ, ਇਸ ਪ੍ਰਣਾਲੀ ’ਤੇ ਵੱਡੇ ਪੱਧਰ ’ਤੇ ਹਮਲਾ ਹੋ ਰਿਹਾ ਹੈ, ਜੋ ਇਸ ਲਈ ਖ਼ਤਰਾ ਹੈ। ਇੱਕ ਹੋਰ ਵੱਡਾ ਖ਼ਤਰਾ ਹੈ ਵੱਖੋ-ਵੱਖਰੀਆਂ ਧਾਰਨਾਵਾਂ- ਅਲੱਗ-ਅਲੱਗ ਧਰਮ ਤੇ ਭਾਸ਼ਾਵਾਂ ਹੋਣਾ। ਇਨ੍ਹਾਂ ਨੂੰ ਆਪਣਾ ਵਜੂਦ ਕਾਇਮ ਰੱਖਣ ਲਈ ਢੁੱਕਵਾਂ ਦਾਇਰਾ ਦੇਣ ਭਾਰਤ ਜਿਹੇ ਮੁਲਕ ਲਈ ਕਾਫ਼ੀ ਅਹਿਮ ਹੈ।

 

Advertisement

ਭਾਜਪਾ ਵੱਲੋਂ ਰਾਹੁਲ ਦੇ ਬਿਆਨ ਦੀ ਨਿਖੇਧੀ

ਨਵੀਂ ਦਿੱਲੀ: ਭਾਜਪਾ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਕੋਲੰਬੀਆ ਦੀ ਯੂਨੀਵਰਸਿਟੀ ਵੱਲੋਂ ਕਰਵਾਏ ਸਮਾਰੋਹ ’ਚ ਦਿੱਤੇ ਭਾਸ਼ਣ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਉੱਤੇ ਵਿਦੇਸ਼ੀ ਧਰਤੀ ’ਤੇ ਭਾਰਤ ਦਾ ਅਪਮਾਨ ਕਰਨ ਅਤੇ ਇਸ ਨੂੰ ਨੀਵਾਂ ਦਿਖਾਉਣ ਦਾ ਦੋਸ਼ ਲਾਇਆ ਹੈ। ‘ਐਕਸ’ ਉੱਤੇ ਇਸ ਸਮਾਗਮ ਵਿੱਚ ਸ੍ਰੀ ਗਾਂਧੀ ਵੱਲੋਂ ਕੀਤੀਆਂ ਟਿੱਪਣੀਆਂ ਸਬੰਧੀ ਵੀਡੀਓ ਪਾਉਂਦਿਆਂ ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਕਿਹਾ,‘ਰਾਹੁਲ ਗਾਂਧੀ ਨੇ ਮੁੜ ਉਹੀ ਕੰਮ ਕੀਤਾ ਹੈ, ਵਿਦੇਸ਼ੀ ਧਰਤੀ ’ਤੇ ਭਾਰਤ ਨੂ ਨੀਵਾਂ ਦਿਖਾਉਣਾ। ਉਹ ਆਲਮੀ ਪੱਧਰ ’ਤੇ ਭਾਰਤ ਨੂੰ ਨੀਵਾਂ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਦੇ, ਭਾਵੇਂ ਲੰਡਨ ਵਿੱਚ ਸਾਡੇ ਲੋਕਤੰਤਰ ਬਾਰੇ ਮਾੜਾ ਬੋਲਣਾ ਹੋਵੇ, ਭਾਵੇਂ ਅਮਰੀਕਾ ਵਿੱਚ ਸਾਡੀਆਂ ਸੰਸਥਾਵਾਂ ਦਾ ਮਜ਼ਾਕ ਉਡਾਉਣਾ ਤੇ ਭਾਵੇਂ ਕੋਲੰਬੀਆ ’ਚ ਭਾਰਤ ਬਾਰੇ ਗਲਤ ਬਿਆਨ ਦੇਣਾ।’ -ਪੀਟੀਆਈ

 

Advertisement
Show comments