ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਮਰੀਕਾ ਵੱਲੋਂ ਭਾਰਤ ਯਾਤਰਾ ਸਬੰਧੀ ਨਵੀਆਂ ਸੇਧਾਂ ਜਾਰੀ

ਨਾਗਰਿਕਾਂ ਨੂੰ ਮਨੀਪੁਰ, ਜੰਮੂ ਕਸ਼ਮੀਰ, ਭਾਰਤ-ਪਾਕਿ ਸਰਹੱਦ ਅਤੇ ਕੇਂਦਰੀ ਤੇ ਪੂਰਬੀ ਭਾਰਤ ’ਚ ਜਾਣ ਤੋਂ ਵਰਜਿਆ
Advertisement

ਵਾਸ਼ਿੰਗਟਨ, 24 ਜੁਲਾਈ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਮਨੀਪੁਰ, ਜੰਮੂ ਕਸ਼ਮੀਰ, ਭਾਰਤ-ਪਾਕਿਸਤਾਨ ਸਰਹੱਦ ਅਤੇ ਭਾਰਤ ਦੇ ਕੇਂਦਰੀ ਤੇ ਪੂਰਬੀ ਹਿੱਸਿਆਂ ਜਿੱਥੇ ਕਿ ਨਕਸਲਵਾਦੀ ਸਰਗਰਮ ਹਨ, ਵਿੱਚ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ। ਭਾਰਤ ਲਈ ਜਾਰੀ ਕੀਤੀ ਨਵੀਂ ਐਡਵਾਈਜ਼ਰੀ ਵਿੱਚ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਉੱਤਰ-ਪੂਰਬੀ ਸੂਬਿਆਂ ਦੇ ਹਾਲਾਤ ਬਾਰੇ ਜਾਣਕਾਰੀ ਦੇਣ ਲਈ ਇਹ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ, ‘‘ਅਪਰਾਧ ਤੇ ਅਤਿਵਾਦੀ ਕਾਰਨ ਭਾਰਤ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਕੁਝ ਇਲਾਕਿਆਂ ਵਿੱਚ ਖ਼ਤਰਾ ਵਧ ਗਿਆ ਹੈ।’’ ਸਮੁੱਚੇ ਭਾਰਤ ਨੂੰ ਲੈਵਲ 2 ’ਤੇ ਰੱਖਿਆ ਗਿਆ ਹੈ ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਜੰਮੂ ਕਸ਼ਮੀਰ, ਭਾਰਤ-ਪਾਕਿਸਤਾਨ ਸਰਹੱਦ, ਮਨੀਪੁਰ ਅਤੇ ਕੇਂਦਰੀ ਤੇ ਪੂਰਬੀ ਭਾਰਤ ਦੇ ਵੱਖ-ਵੱਖ ਹਿੱਸਿਆਂ ਨੂੰ ਲੈਵਲ 4 ’ਤੇ ਰੱਖਿਆ ਗਿਆ ਹੈ। ਵਿਦੇਸ਼ ਵਿਭਾਗ ਨੇ ਕਿਹਾ ਹੈ, ‘‘ਅਤਿਵਾਦੀ ਤੇ ਅਸ਼ਾਂਤੀ ਕਾਰਨ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ (ਪੂਰਬੀ ਲੱਦਾਖ਼ ਖੇਤਰ ਤੇ ਇਸ ਦੀ ਰਾਜਧਾਨੀ ਲੇਹ ਨੂੰ ਛੱਡ ਕੇ) ਦੀ ਯਾਤਰਾ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਭਾਰਤ-ਪਾਕਿਸਤਾਨ ਸਰਹੱਦ ’ਤੇ ਚੱਲ ਰਹੇ ਫੌਜੀ ਸੰਘਰਸ਼ ਕਾਰਨ ਇਸ ਦੇ 10 ਕਿਲੋਮੀਟਰ ਦੇ ਦਾਇਰੇ ਅੰਦਰ, ਅਤਿਵਾਦ ਕਾਰਨ ਕੇਂਦਰੀ ਅਤੇ ਪੂਰਬੀ ਭਾਰਤ ਦਾ ਸਫ਼ਰ ਨਾ ਕੀਤਾ ਜਾਵੇ ਅਤੇ ਹਿੰਸਾ ਤੇ ਅਪਰਾਧ ਕਾਰਨ ਮਨੀਪੁਰ ਦੀ ਯਾਤਰਾ ਨਾ ਕੀਤੀ ਜਾਵੇ।’’ -ਪੀਟੀਆਈ

Advertisement

Advertisement
Tags :
americaIndia-Pakistan borderJammu KashmirManipurPunjabi News