ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਤਿਰੂਪਤੀ ਲੱਡੂ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਸਿਟ ਕਾਇਮ

ਨਵੀਂ ਦਿੱਲੀ,  4 ਅਕਤੂਬਰ Tirupati laddus: ਤਿਰੂਪਤੀ ਲੱਡੂਆਂ ਵਿਚ ਕਥਿਤ ਤੌਰ ’ਤੇ ਪਸ਼ੂਆਂ ਦੀ ਚਰਬੀ ਮਿਲਾਏ ਜਾਣ ਦੇ ਦੋਸ਼ਾਂ ਦੇ ਮਾਮਲੇ ਦੀ ਤਫ਼ਤੀਸ਼ ਲਈ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਹ ਟੀਮ...
Advertisement

ਨਵੀਂ ਦਿੱਲੀ,  4 ਅਕਤੂਬਰ

Tirupati laddus: ਤਿਰੂਪਤੀ ਲੱਡੂਆਂ ਵਿਚ ਕਥਿਤ ਤੌਰ ’ਤੇ ਪਸ਼ੂਆਂ ਦੀ ਚਰਬੀ ਮਿਲਾਏ ਜਾਣ ਦੇ ਦੋਸ਼ਾਂ ਦੇ ਮਾਮਲੇ ਦੀ ਤਫ਼ਤੀਸ਼ ਲਈ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਹ ਟੀਮ ਪੰਜ ਮੈਂਬਰੀ ਹੋਵੇਗੀ, ਜਿਸ ਵਿਚ ਸੀਬੀਆਈ ਤੇ ਅਧਾਂਰਾ ਪ੍ਰਦੇਸ਼ ਪੁਲੀਸ ਦੇ ਦੋ-ਦੋ ਅਧਿਕਾਰੀ ਸ਼ਾਮਲ ਹੋਣਗੇ ਜਦੋਂਕਿ ਇਕ ਅਧਿਕਾਰੀ ਖ਼ੁਰਾਕ ਸਬੰਧੀ ਭਾਰਤੀ ਅਦਾਰੇ ਫਸਾਇ (FSSAI) ਤੋਂ ਹੋਵੇਗਾ।

Advertisement

ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਇਸ ਜਾਂਚ ਦੀ ਨਿਗਰਾਨੀ ਸੀਬੀਆਈ ਦੇ ਡਾਇਰੈਕਟਰ ਰੱਖਣਗੇ ਅਤੇ ਉਹੀ ਸੀਬੀਆਈ ਵੱਲੋਂ ਦੋ ਮੈਂਬਰਾਂ ਦੀ ਸਿਟ ਵਿਚ ਨਿਯੁਕਤੀ ਕਰਨਗੇ। ਆਂਧਰਾ ਪ੍ਰਦੇਸ਼ ਪੁਲੀਸ ਦੇ ਮੈਂਬਰਾਂ ਦੀ ਨਿਯੁਕਤੀ ਸੂਬਾ ਸਰਕਾਰ ਕਰੇਗੀ ਤੇ ਫਸਾਇ ਵੱਲੋਂ ਇਸ ਦੇ ਮੁਖੀ ਅਧਿਕਾਰੀ ਦੀ ਚੋਣ ਕਰਨਗੇ। ਬੈਂਚ ਨੇ ਨਾਲ ਹੀ ਸਾਫ਼ ਕਰ ਦਿੱਤਾ ਕਿ ਅਦਾਲਤ ਨੂੰ ‘ਸਿਆਸੀ ਮੈਦਾਨ-ਏ-ਜੰਗ’ ਵਜੋਂ ਵਰਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਬੈਂਚ ਨੇ ਇਹ ਫ਼ੈਸਲਾ ਇਸ ਸਬੰਧੀ ਦਾਇਰ ਵੱਖੋ-ਵੱਖ ਪਟੀਸ਼ਨਾਂ ਉਤੇ ਸੁਣਾਇਆ ਹੈ, ਜਿਨ੍ਹਾਂ ਵਿਚ ਉਹ ਪਟੀਸ਼ਨਾਂ ਵੀ ਸ਼ਾਮਲ ਹਨ ਜਿਨ੍ਹਾਂ ਵਿਚ ਮਾਮਲੇ ਦੀ ਜਾਂਚ ਅਦਾਲਤ ਦੀ ਨਗਰਾਨੀ ਹੇਠ ਕਰਾਉਣ ਦੀ ਮੰਗ ਕੀਤੀ ਗਈ ਸੀ। ਬੈਂਚ ਨੇ ਕਿਹਾ, ‘‘ਅਸੀਂ ਨਹੀਂ ਚਾਹੁੰਦੇ ਕਿ ਇਹ ਮਾਮਲਾ ਕੋਈ ਸਿਆਸੀ ਡਰਾਮਾ ਬਣ ਜਾਵੇ।’’ -ਪੀਟੀਆਈ

Advertisement