ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੋਟਰ ਅਧਿਕਾਰ ਯਾਤਰਾ ਰਾਹੀਂ ਸ਼ੁਰੂ ਹੋਈ ਕ੍ਰਾਂਤੀ ਸਾਰੇ ਦੇਸ਼ ’ਚ ਫੈਲੇਗੀ: ਰਾਹੁਲ

ਮੋਦੀ ਅਤੇ ਭਾਜਪਾ-ਆਰ ਐੱਸ ਐੱਸ ’ਤੇ ਅਮੀਰ ਲੋਕਾਂ ਦੇ ਹਿੱਤ ਪੂਰਨ ਦਾ ਲਾਇਆ ਦੋਸ਼
ਬਿਹਾਰ ਦੇ ਆਰਾ ਵਿੱਚ ਵੋਟਰ ਅਧਿਕਾਰ ਯਾਤਰਾ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ। -ਫੋਟੋ: ਏਐੱਨਆਈ
Advertisement

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਵੋਟਰ ਅਧਿਕਾਰ ਯਾਤਰਾ ਇੱਕ ਕ੍ਰਾਂਤੀ ਸੀ ਜੋ ਕਿ ਬਿਹਾਰ ਵਿੱਚ ਸ਼ੁਰੂ ਹੋਈ। ਇਸ ਦਾ ਉਦੇਸ਼ ਚੋਣਾਂ ਵਿੱਚ ‘ਇੱਕ ਵੀ ਵੋਟ ਚੋਰੀ ਨਾ ਹੋਵੇ’ ਨੂੰ ਯਕੀਨੀ ਬਣਾਉਣਾ ਸੀ, ਪਰ ਹੁਣ ਇਹ ਪੂਰੇ ਦੇਸ਼ ਵਿੱਚ ਫੈਲ ਜਾਵੇਗੀ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਭੋਜਪੁਰ ਜ਼ਿਲ੍ਹੇ ਦੇ ਮੁੱਖ ਦਫ਼ਤਰ ਆਰਾ ਵਿੱਚ ਆਪਣੀ ਸੂਬਾ ਪੱਧਰੀ ਯਾਤਰਾ ਦੇ ਤੀਜੇ ਪੜਾਅ ਦੇ ਆਖਰੀ ਦਿਨ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਹ ਯਾਤਰਾ ਦੋ ਦਿਨਾਂ ਬਾਅਦ ਪਟਨਾ ਵਿੱਚ ਸਮਾਪਤ ਹੋਵੇਗੀ। ਗਾਂਧੀ ਨੇ ਜ਼ੋਰ ਦੇ ਕੇ ਕਿਹਾ, ‘‘ਬਿਹਾਰ ਉਹ ਧਰਤੀ ਹੈ ਜਿੱਥੇ ਕ੍ਰਾਂਤੀਆਂ ਹੋਈਆਂ ਹਨ। ਵੋਟਰ ਅਧਿਕਾਰ ਯਾਤਰਾ ਨੂੰ ਮਿਲੇ ਹੁੰਗਾਰੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਬਿਹਾਰ ਤੋਂ ਇੱਕ ਹੋਰ ਕ੍ਰਾਂਤੀ ਸ਼ੁਰੂ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਵੇਗੀ।’’ ਇਹ ਯਾਤਰਾ ਪਿਛਲੇ ਕੁਝ ਹਫ਼ਤਿਆਂ ਵਿੱਚ 25 ਜ਼ਿਲ੍ਹਿਆਂ ਵਿੱਚ 1,000 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਚੁੱਕੀ ਹੈ। ਕੇਂਦਰ ’ਤੇ ਨਿਸ਼ਾਨਾ ਸੇਧਦਿਆਂ ਰਾਹੁਲ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ-ਆਰ ਐੱਸ ਐੱਸ ਬਹੁਤ ਅਮੀਰ ਲੋਕਾਂ ਦੇ ਹਿੱਤਾਂ ਦੀ ਪੂਰਤੀ ਕਰਦੇ ਹਨ ਜਿਸ ਕਾਰਨ ਉਹ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ, ਜਿਨ੍ਹਾਂ ਨੂੰ ਜਨਤਕ ਖੇਤਰ ਦੇ ਉਦਯੋਗਾਂ ਦੇ ਨਿੱਜੀਕਰਨ ਕਰ ਕੇ ਮੌਕਿਆਂ ਤੋਂ ਵਾਂਝਾ ਰੱਖਿਆ ਗਿਆ ਹੈ ਪਰ ਅਸੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਗਰੀਬ ਨੌਜਵਾਨਾਂ ਦੀ ਆਵਾਜ਼ ਪੂਰੇ ਦੇਸ਼ ਵਿੱਚ ਗੂੰਜੇਗੀ ਅਤੇ ਬਿਹਾਰ ਵਿੱਚ, ਅਸੀਂ ਇੱਕ ਵੀ ਵੋਟ ਚੋਰੀ ਨਹੀਂ ਹੋਣ ਦੇਵਾਂਗੇ। ਇਸ ਮੌਕੇ ਉਨ੍ਹਾਂ ਦੇ ਨਾਲ ਮੰਚ ’ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਆਰ ਜੇ ਡੀ ਆਗੂ ਤੇਜਸਵੀ ਯਾਦਵ ਅਤੇ ਸੀਪੀਆਈ (ਐੱਮ ਐੱਲ) ਦੇ ਦੀਪਾਂਕਰ ਭੱਟਾਚਾਰੀਆ ਹਾਜ਼ਰ ਸਨ।

Advertisement

Advertisement
Show comments