ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੰਮੂ-ਕਸ਼ਮੀਰ ’ਚ ਪਹਿਲੇ ਪੜਾਅ ਦੀ ਵੋਟਿੰਗ ਸਮਾਪਤ; 58.19 ਫੀਸਦੀ ਵੋਟਿੰਗ

ਕਿਸ਼ਤਵਾੜ ਵਿੱਚ ਸਭ ਤੋਂ ਵੱਧ 77.23 ਫੀਸਦੀ ਵੋਟਾਂ ਪਈਆਂ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਸਿਰਫ਼ ਔਰਤਾਂ ਲਈ ਬਣਾਏ ਗਏ ਪੋਲਿੰਗ ਸਟੇਸ਼ਨ ਉਤੇ ਵੋਟਾਂ ਪਾਉਣ ਪੁੱਜੀਆਂ ਹੋਈਆਂ ਮੁਟਿਆਰਾਂ ਆਪਣੀਆਂ ਵੋਟਰ ਪਰਚੀਆਂ ਦਿਖਾਉਂਦੀਆਂ ਹੋਈਆਂ। -ਫੋਟੋ: ਪੀਟੀਆਈ
Advertisement

ਜੰਮੂ, 18 ਸਤੰਬਰ

Elections in Jammu and Kashmir: ਜੰਮੂ ਅਤੇ ਕਸ਼ਮੀਰ ਦੇ ਮੁੱਖ ਚੋਣ ਅਫ਼ਸਰ ਪੀਕੇ ਪੋਲੇ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਵੋਟਿੰਗ ਸਮਾਪਤ ਹੋ ਗਈ ਤੇ ਸ਼ਾਮ ਪੰਜ ਵਜੇ ਤਕ 58.19 ਫੀਸਦੀ ਵੋਟਿੰਗ ਹੋਈ। ਇਸ ਦੌਰਾਨ ਕਿਸ਼ਤਵਾੜ ਵਿੱਚ ਸਭ ਤੋਂ ਵੱਧ 77.23 ਫੀਸਦੀ ਵੋਟਾਂ ਪਈਆਂ। ਇੱਥੇ ਸਵੇਰ ਤੋਂ ਹੀ ਵੋਟਾਂ ਪਾਉਣ ਲਈ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਜੰਮੂ ਕਸ਼ਮੀਰ ਵਿਚ ਇਕ ਦੋ ਥਾਵਾਂ ਨੂੰ ਛੱਡ ਕੇ ਵੋਟਾਂ ਅਮਨ ਅਮਾਨ ਨਾਲ ਪਈਆਂ। ਇਸ ਤੋਂ ਪਹਿਲਾਂ ਚੋਣ ਅਧਿਕਾਰੀਆਂ ਨੇ ਕਿਹਾ ਸੀ ਕਿ ਇਸ ਵਾਰ ਵੋਟਾਂ 60 ਫੀਸਦੀ ਦੇ ਕਰੀਬ ਪੈਣਗੀਆਂ। ਮੁੱਖ ਚੋਣ ਅਧਿਕਾਰੀ ਪੀਕੇ ਪੋਲ ਨੇ ਕਿਹਾ ਕਿ ਪੋਲਿੰਗ ਸ਼ਾਂਤੀਪੂਰਵਕ ਰਹੀ ਅਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।

Advertisement

ਦੱਖਣੀ ਕਸ਼ਮੀਰ ਦੇ ਕੋਕਰਨਾਗ ਵਿਚ ਬੁੱਧਵਾਰ ਨੂੰ ਵੋਟਾਂ ਪਾਉਣ ਲਈ ਕਤਾਰ ਵਿਚ ਖੜ੍ਹੇ ਵੱਡੀ ਗਿਣਤੀ ਵੋਟਰ ਅਤੇ ਮੁਸਤੈਦੀ ਨਾਲ ਤਾਇਨਾਤ ਇਕ ਸੁਰੱਖਿਆ ਜਵਾਨ। -ਫੋਟੋ: ਰਾਇਟਰਜ਼

ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਦੁਪਹਿਰ ਇਕ ਵਜੇ ਤੱਕ ਕੁੱਲ ਮਿਲਾ ਕੇ 41.17 ਫ਼ੀਸਦੀ ਪੋਲਿੰਗ ਹੋਈ ਸੀ। ਕਸ਼ਮੀਰ ਵਾਦੀ ਦੇ 16 ਹਲਕਿਆਂ ਵਿਚੋਂ ਪਹਿਲਗਾਮ ਵਿਚ ਸਭ ਤੋਂ ਵੱਧ 47.68 ਅਤੇ ਤਰਾਲ ਵਿਚ ਸਭ ਤੋਂ ਘੱਟ 26.75 ਫ਼ੀਸਦੀ ਵੋਟਾਂ ਪਈਆਂ ਸਨ। ਸਮੁੱਚੇ ਹਲਕਿਆਂ ਵਿਚੋਂ ਦੇਖਿਆ ਜਾਵੇ ਤਾਂ ਬਾਅਦ ਦੁਪਹਿਰ 1 ਵਜੇ ਤੱਕ ਜੰਮੂ ਖ਼ਿੱਤੇ ਦੇ ਇੰਦਰਵਾਲ ਹਲਕੇ ਵਿਚ ਸਭ ਤੋਂ ਵੱਧ 60.01 ਫ਼ੀਸਦੀ ਵੋਟਾਂ ਪਈਆਂ। -ਪੀਟੀਆਈ

Advertisement