ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਹਾਰ ਵਿੱਚ ਨਵੀਂ ਕੈਬਨਿਟ ਲਈ ਜੋੜ-ਤੋੜ ਸ਼ੁਰੂ

ਨਿਤੀਸ਼ 20 ਨੂੰ 10ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ; ਭਾਜਪਾ ਦੇ 16 ਤੇ ਜੇ ਡੀ (ਯੂ) ਦੇ 14 ਵਿਧਾਇਕਾਂ ਨੂੰ ਕੈਬਨਿਟ ’ਚ ਮਿਲ ਸਕਦੀ ਹੈ ਥਾਂ
Advertisement

ਬਿਹਾਰ ਵਿੱਚ 20 ਨਵੰਬਰ ਨੂੰ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੈਬਨਿਟ ਵਿੱਚ ਥਾਂ ਬਣਾਉਣ ਲਈ ਐੱਨ ਡੀ ਏ ਦੇ ਭਾਈਵਾਲਾਂ ਨੇ ਜੋੜ-ਤੋੜ ਸ਼ੁਰੂ ਕਰ ਦਿੱਤੇ ਹਨ। ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਹੋਰ ਸੀਨੀਅਰ ਕੇਂਦਰੀ ਮੰਤਰੀਆਂ ਸਮੇਤ ਐੱਨ ਡੀ ਏ ਦੇ ਵੱਡੇ ਆਗੂ ਸ਼ਾਮਲ ਹੋ ਸਕਦੇ ਹਨ। ਸੂਤਰਾਂ ਅਨੁਸਾਰ ਨਵੀਂ ਕੈਬਨਿਟ ਵਿੱਚ ਮੁੱਖ ਭਾਈਵਾਲਾਂ ਭਾਜਪਾ ਅਤੇ ਜੇ ਡੀ (ਯੂ) ’ਚੋਂ ਪੰਜ ਤੋਂ ਛੇ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। 10ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀ ਤਿਆਰੀ ਕਰ ਰਹੇ ਨਿਤੀਸ਼ ਕੁਮਾਰ 19 ਨਵੰਬਰ ਨੂੰ ਰਾਜਪਾਲ ਨੂੰ ਅਸਤੀਫ਼ਾ ਸੌਂਪਣਗੇ। ਜੇ ਡੀ (ਯੂ) ਦੇ ਸੂਬਾ ਪ੍ਰਧਾਨ ਉਮੇਸ਼ ਸਿੰਘ ਕੁਸ਼ਵਾਹਾ ਨੂੰ ਨਵੀਂ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।

ਸੂਤਰਾਂ ਅਨੁਸਾਰ ਨਵੀਂ ਕੈਬਨਿਟ ਵਿੱਚ ਭਾਜਪਾ ਦੇ 16 ਅਤੇ ਜੇ ਡੀ (ਯੂ) ਦੇ 14 ਮੰਤਰੀ ਹੋ ਸਕਦੇ ਹਨ। ਛੋਟੇ ਭਾਈਵਾਲਾਂ ’ਚੋਂ ਚਿਰਾਗ ਪਾਸਵਾਨ ਦੀ ਐੱਲ ਜੇ ਪੀ (ਆਰ ਵੀ) ਨੂੰ ਤਿੰਨ, ਜੀਤਨ ਰਾਮ ਮਾਂਝੀ ਦੀ ਐੱਚ ਏ ਐੱਮ-ਐੱਸ ਅਤੇ ਉਪੇਂਦਰ ਕੁਸ਼ਵਾਹਾ ਦੀ ਆਰ ਐੱਲ ਐੱਮ ਨੂੰ ਮੰਤਰੀ ਦਾ ਅਹੁਦਾ ਮਿਲ ਸਕਦਾ ਹੈ।

Advertisement

ਵਿਧਾਇਕ ਦਲ ਦਾ ਆਗੂ ਚੁਣਨ ਲਈ ਮੀਟਿੰਗ ਅੱਜ

ਬਿਹਾਰ ਭਾਜਪਾ ਦੇ ਪ੍ਰਧਾਨ ਦਿਲੀਪ ਜੈਸਵਾਲ ਨੇ ਵੀ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਦੇ ਨਵੇਂ ਚੁਣੇ ਵਿਧਾਇਕ ਮੰਗਲਵਾਰ ਨੂੰ ਆਪਣਾ ਵਿਧਾਇਕ ਦਲ ਦਾ ਆਗੂ ਚੁਣਨ ਲਈ ਮੀਟਿੰਗ ਕਰਨਗੇ। ਇਸ ਦੌਰਾਨ ਮੌਜੂਦਾ ਐੱਨ ਡੀ ਏ ਸਰਕਾਰ ਦੀ ਆਖਰੀ ਕੈਬਨਿਟ ਮੀਟਿੰਗ ਹੋਈ, ਜਿਸ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਸ਼ ਕਰਨ ਲਈ ਅਧਿਕਾਰ ਦਿੱਤਾ ਗਿਆ। ਕੈਬਨਿਟ ਮੀਟਿੰਗ ਤੋਂ ਤੁਰੰਤ ਬਾਅਦ ਮੁੱਖ ਮੰਤਰੀ, ਉਪ ਮੁੱਖ ਮੰਤਰੀ ਸਮਰਾਟ ਚੌਧਰੀ ਦੇ ਨਾਲ ਰਾਜਪਾਲ ਆਰਿਫ ਮੁਹੰਮਦ ਖਾਨ ਨੂੰ ਮਿਲੇ ਅਤੇ ਉਨ੍ਹਾਂ ਨੂੰ ਇਸ ਫ਼ੈਸਲੇ ਬਾਰੇ ਜਾਣੂ ਕਰਵਾਇਆ।

Advertisement
Show comments