ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਧਾਨ ਮੰਤਰੀ ਨੇ ਗੋਧਰਾ ਬਾਰੇ ਫਿਲਮ ‘ਦਿ ਸਾਬਰਮਤੀ ਰਿਪੋਰਟ’ ਦੇਖੀ

ਗਡਕਰੀ, ਸ਼ਾਹ, ਰਾਜਨਾਥ, ਨੱਢਾ ਸਣੇ ਹੋਰ ਆਗੂਆਂ ਨੇ ਵੀ ਦੇਖੀ ਫਿਲਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ, ਜੇਪੀ ਨੱਢਾ ਤੇ ਹੋਰ ਫਿਲਮ ਦੇਖਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 2 ਦਸੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਸੰਸਦ ਭਵਨ ਦੇ ਬਾਲਯੋਗੀ ਆਡੀਟੋਰੀਅਮ ’ਚ 2002 ਦੇ ਗੋਧਰਾ ਦੰਗਿਆਂ ਨਾਲ ਸਬੰਧਤ ਫਿਲਮ ‘ਦਿ ਸਾਬਰਮਤੀ ਰਿਪੋਰਟ’ ਦੇਖੀ। ਉਨ੍ਹਾਂ ਨਾਲ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਗੋਧਰਾ ਕਾਂਡ ਦੀ ਸੱਚਾਈ ਉਜਾਗਰ ਕਰਨ ਲਈ ਫਿਲਮ ਦੀ ਜਨਤਕ ਤੌਰ ’ਤੇ ਸ਼ਲਾਘਾ ਕੀਤੀ ਸੀ। ਉਨ੍ਹਾਂ ਫਿਲਮ ਦਾ ਟਰੇਲਰ ‘ਐਕਸ’ ’ਤੇ ਸਾਂਝਾ ਕਰਕੇ ਕਿਹਾ ਸੀ ਕਿ ਝੂਠਾ ਬਿਰਤਾਂਤ ਸਿਰਫ਼ ਸੀਮਤ ਸਮੇਂ ਲਈ ਹੀ ਚੱਲ ਸਕਦਾ ਹੈ ਅਤੇ ਤੱਥ ਹਮੇਸ਼ਾ ਸਭ ਦੇ ਸਾਹਮਣੇ ਆਉਣਗੇ।

Advertisement

ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਹੋਰ ਕਈ ਮੰਤਰੀ ਵੀ ਫਿਲਮ ਦੇਖਣ ਲਈ ਆਡੀਟੋਰੀਅਮ ਪੁੱਜੇ ਸਨ। ਅਦਾਕਾਰ ਵਿਕਰਾਂਤ ਮੈੱਸੀ ਦੀ ਪ੍ਰਮੁੱਖ ਭੂਮਿਕਾ ਵਾਲੀ ਫਿਲਮ ਦੀ ਕਹਾਣੀ 27 ਫਰਵਰੀ, 2002 ’ਚ ਗੁਜਰਾਤ ’ਚ ਗੋਧਰਾ ਸਟੇਸ਼ਨ ਨੇੜੇ ਸਾਬਰਮਤੀ ਐਕਸਪ੍ਰੈੱਸ ਦੇ ਐੱਸ-6 ਡੱਬੇ ਨੂੰ ਅੱਗ ਲਗਾਏ ਜਾਣ ਦੀ ਘਟਨਾ ’ਤੇ ਆਧਾਰਿਤ ਹੈ। ਫਿਲਮ ਨੂੰ ਯੂਪੀ, ਛੱਤੀਸਗੜ੍ਹ, ਹਰਿਆਣਾ, ਗੁਜਰਾਤ, ਰਾਜਸਥਾਨ, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਉੜੀਸਾ ਸਮੇਤ ਕਈ ਸੂਬਿਆਂ ’ਚ ਟੈਕਸ ਮੁਕਤ ਐਲਾਨਿਆ ਗਿਆ ਹੈ। ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਹੇਮਾ ਮਾਲਿਨੀ ਸਮੇਤ ਹੋਰ ਕਈ ਆਗੂਆਂ ਨੇ ਫਿਲਮ ਦੀ ਸ਼ਲਾਘਾ ਕੀਤੀ ਹੈ। ਫਿਲਮ ਨਿਰਮਾਤਾ ਏਕਤਾ ਕਪੂਰ ਨੇ ਕਿਹਾ ਹੈ ਕਿ ਉਨ੍ਹਾਂ ਪੂਰੀ ਖੋਜ ਮਗਰੋਂ ਫਿਲਮ ਬਣਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਲਾਘਾ ਕੀਤੇ ਜਾਣ ਮਗਰੋਂ ਫਿਲਮ ਨੂੰ ਵੱਡੇ ਪੱਧਰ ’ਤੇ ਮਸ਼ਹੂਰੀ ਹਾਸਲ ਹੋਈ ਹੈ। ਧੀਰਜ ਸਰਨਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ ਵਿੱਚ ਰਿੱਧੀ ਡੋਗਰਾ ਤੇ ਰਾਸ਼ੀ ਖੰਨਾ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। -ਏਐੱਨਆਈ

Advertisement