ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਾਟਕ ‘ਸੱਚ, ਸਿਰਰੁ ਤੇ ਸੀਸ’ ਖੇਡਿਆ

ਹੈਟਸ ਅੱਪ ਸੁਸਾਇਟੀ ਨੇ ਬਰੈਂਪਟਨ ਦੇ ਪੰਜਾਬੀ ਭਵਨ ਵਿੱਚ ਗੁਰੂ ਤੇਗ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੀਰਾ ਰੰਧਾਵਾ ਦਾ ਲਿਖਿਆ ਅਤੇ ਨਿਰਦੇਸ਼ਤ ਨਾਟਕ ‘ਸੱਚ, ਸਿਰਰੁ ਤੇ ਸੀਸ’ ਖੇਡਿਆ। ਨਾਟਕਕਾਰ ਨੇ ਕਹਾਣੀ ਦਾ ਮੁੱਢ ਬਾਬਾ ਬਕਾਲਾ ਦੀ ਧਰਤੀ ਤੋਂ ਬੰਨ੍ਹਿਆ,...
ਪੱਤਰ ਪ੍ਰੇਰਕ ਵੈਨਕੂਵਰ, 12 ਦਸੰਬਰ ਹੈਟਸ ਅੱਪ ਸੁਸਾਇਟੀ ਨੇ ਬਰੈਂਪਟਨ ਦੇ ਪੰਜਾਬੀ ਭਵਨ ਵਿੱਚ ਗੁਰੂ ਤੇਗ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੀਰਾ ਰੰਧਾਵਾ ਦਾ ਲਿਖਿਆ ਅਤੇ ਨਿਰਦੇਸ਼ਤ ਨਾਟਕ ‘ਸੱਚ, ਸਿਰਰੁ ਤੇ ਸੀਸ’ ਖੇਡਿਆ। ਨਾਟਕਕਾਰ ਨੇ ਕਹਾਣੀ ਦਾ ਮੁੱਢ ਬਾਬਾ ਬਕਾਲਾ ਦੀ ਧਰਤੀ ਤੋਂ ਬੰਨ੍ਹਿਆ, ਜਿੱਥੇ ਮੱਖਣ ਸ਼ਾਹ ਲੁਬਾਣਾ ਨੇ ਅਸਲ ਗੁਰੂ ਦੀ ਭਾਲ ਕੀਤੀ ਸੀ। ਘਟਨਾ ਨੂੰ ਅੱਗੇ ਤੋਰਦਿਆਂ ਭਾਈ ਜੈਤਾ ਜੀ ਵੱਲੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦਾ ਦ੍ਰਿਸ਼ ਖੇਡਿਆ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਉਸ ਸਮੇਂ ਭਾਈ ਜੈਤਾ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਦੇ ਖਿਤਾਬ ਨਾਲ ਨਿਵਾਜਦੇ ਹਨ। ਨਾਟਕ ਵਿੱਚ ਅਮਨ ਮਹਿਣਾ ਨੇ ਲੱਖੀ ਸ਼ਾਹ ਵਣਜਾਰਾ ਤੇ ਸ਼ਿੰਗਾਰਾ ਸਮਰਾ ਨੇ ਭਾਈ ਜੈਤਾ ਦੇ ਕਿਰਦਾਨ ਨਿਭਾਏ। ਦਲਵੀਰ ਸਿੰਘ ਕਥੂਰੀਆ ਨੇ ਹਾਜ਼ਰ ਦਰਸ਼ਕਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਇਸ ਨਾਟਕ ਦਾ ਸੰਦੇਸ਼ ਮਨਾਂ ’ਚ ਵਸਾਉਣ ਦਾ ਸੱਦਾ ਦਿੱਤਾ।
Advertisement

ਹੈਟਸ ਅੱਪ ਸੁਸਾਇਟੀ ਨੇ ਬਰੈਂਪਟਨ ਦੇ ਪੰਜਾਬੀ ਭਵਨ ਵਿੱਚ ਗੁਰੂ ਤੇਗ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੀਰਾ ਰੰਧਾਵਾ ਦਾ ਲਿਖਿਆ ਅਤੇ ਨਿਰਦੇਸ਼ਤ ਨਾਟਕ ‘ਸੱਚ, ਸਿਰਰੁ ਤੇ ਸੀਸ’ ਖੇਡਿਆ। ਨਾਟਕਕਾਰ ਨੇ ਕਹਾਣੀ ਦਾ ਮੁੱਢ ਬਾਬਾ ਬਕਾਲਾ ਦੀ ਧਰਤੀ ਤੋਂ ਬੰਨ੍ਹਿਆ, ਜਿੱਥੇ ਮੱਖਣ ਸ਼ਾਹ ਲੁਬਾਣਾ ਨੇ ਅਸਲ ਗੁਰੂ ਦੀ ਭਾਲ ਕੀਤੀ ਸੀ। ਘਟਨਾ ਨੂੰ ਅੱਗੇ ਤੋਰਦਿਆਂ ਭਾਈ ਜੈਤਾ ਜੀ ਵੱਲੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦਾ ਦ੍ਰਿਸ਼ ਖੇਡਿਆ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਉਸ ਸਮੇਂ ਭਾਈ ਜੈਤਾ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਦੇ ਖਿਤਾਬ ਨਾਲ ਨਿਵਾਜਦੇ ਹਨ। ਨਾਟਕ ਵਿੱਚ ਅਮਨ ਮਹਿਣਾ ਨੇ ਲੱਖੀ ਸ਼ਾਹ ਵਣਜਾਰਾ ਤੇ ਸ਼ਿੰਗਾਰਾ ਸਮਰਾ ਨੇ ਭਾਈ ਜੈਤਾ ਦੇ ਕਿਰਦਾਨ ਨਿਭਾਏ। ਦਲਵੀਰ ਸਿੰਘ ਕਥੂਰੀਆ ਨੇ ਹਾਜ਼ਰ ਦਰਸ਼ਕਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਇਸ ਨਾਟਕ ਦਾ ਸੰਦੇਸ਼ ਮਨਾਂ ’ਚ ਵਸਾਉਣ ਦਾ ਸੱਦਾ ਦਿੱਤਾ।

Advertisement
Advertisement
Show comments