ਚੰਦਰਯਾਨ-3 ਲੈਂਡਰ ਚੰਦ ’ਤੇ ਜਿਸ ਥਾਂ ਉਤਰਿਆ, ਉਸ ਦਾ ਨਾਂ ਸ਼ਿਵ ਸ਼ਕਤੀ ਪੁਆਇੰਟ ਰੱਖਿਆ ਜਾਵੇਗਾ: ਮੋਦੀ
ਬੰਗਲੌਰ, 26 ਅਗਸਤ ਚੰਦਰਯਾਨ-3 ਮਿਸ਼ਨ ਦੀ ਸਫਲਤਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯੂਨਾਨ ਦੀ ਰਾਜਧਾਨੀ ਏਥਨਜ਼ ਤੋਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੂੰ ਮਿਲਣ ਲਈ ਸਿੱਧੇ ਬੰਗਲੌਰ ਪਹੁੰਚੇ। ਉਨ੍ਹਾਂ ਐਲਾਨ ਕੀਤਾ ਕਿ ਜਿਸ ਥਾਂ 'ਤੇ...
Advertisement
Advertisement
ਬੰਗਲੌਰ, 26 ਅਗਸਤ
ਚੰਦਰਯਾਨ-3 ਮਿਸ਼ਨ ਦੀ ਸਫਲਤਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯੂਨਾਨ ਦੀ ਰਾਜਧਾਨੀ ਏਥਨਜ਼ ਤੋਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੂੰ ਮਿਲਣ ਲਈ ਸਿੱਧੇ ਬੰਗਲੌਰ ਪਹੁੰਚੇ। ਉਨ੍ਹਾਂ ਐਲਾਨ ਕੀਤਾ ਕਿ ਜਿਸ ਥਾਂ 'ਤੇ ਚੰਦਰਯਾਨ-3 ਲੈਂਡਰ ਚੰਦ ਦੀ ਸਤ੍ਵਾ 'ਤੇ ਉਤਰਿਆ ਹੈ, ਉਸ ਦਾ ਨਾਂ 'ਸ਼ਿਵ-ਸ਼ਕਤੀ ਪੁਆਇੰਟ' ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਚੰਦਰਯਾਨ-3 ਮਿਸ਼ਨ ਦੀ ਸਫਲਤਾ ਨੂੰ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਇਤਿਹਾਸ ਵਿੱਚ ‘ਅਸਾਧਾਰਨ ਪਲ’ ਕਰਾਰ ਦਿੱਤਾ ਅਤੇ ਕਿਹਾ ਕਿ ਚੰਦਰਯਾਨ-2 ਨੇ 2019 ਵਿੱਚ ਨਿਸ਼ਾਨ ਛੱਡੇ ਸਨ, ਜਿਸ ਨੂੰ 'ਤਿਰੰਗਾ ਪੁਆਇੰਟ' ਵਜੋਂ ਜਾਣਿਆ ਜਾਵੇਗਾ।
Advertisement