ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਰੋਧੀ ਧਿਰ ਵੱਲੋਂ ਅਲਾਹਾਬਾਦ ਹਾਈ ਕੋਰਟ ਦੇ ਜੱਜ ਖ਼ਿਲਾਫ਼ ਮਹਾਦੋਸ਼ ਲਈ ਮੁਹਿੰਮ ਸ਼ੁਰੂ

ਨਵੀਂ ਦਿੱਲੀ, 11 ਦਸੰਬਰ ਵਿਰੋਧੀ ਪਾਰਟੀਆਂ ਨੇ ਵਿਵਾਦਤ ਟਿੱਪਣੀ ਕਰਨ ਵਾਲੇ ਅਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਸ਼ੇਖਰ ਯਾਦਵ ਖ਼ਿਲਾਫ਼ ਮਹਾਦੋਸ਼ ਦਾ ਮਤਾ ਲਿਆਉਣ ਸਬੰਧੀ ਨੋਟਿਸ ਦੇਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਲਈ ਸੰਸਦ ਮੈਂਬਰਾਂ ਤੋਂ ਦਸਤਖ਼ਤ...
Advertisement

ਨਵੀਂ ਦਿੱਲੀ, 11 ਦਸੰਬਰ

ਵਿਰੋਧੀ ਪਾਰਟੀਆਂ ਨੇ ਵਿਵਾਦਤ ਟਿੱਪਣੀ ਕਰਨ ਵਾਲੇ ਅਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਸ਼ੇਖਰ ਯਾਦਵ ਖ਼ਿਲਾਫ਼ ਮਹਾਦੋਸ਼ ਦਾ ਮਤਾ ਲਿਆਉਣ ਸਬੰਧੀ ਨੋਟਿਸ ਦੇਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਲਈ ਸੰਸਦ ਮੈਂਬਰਾਂ ਤੋਂ ਦਸਤਖ਼ਤ ਲਏ ਜਾ ਰਹੇ ਹਨ।

Advertisement

ਕਾਂਗਰਸ ਦੇ ਸੰਸਦ ਮੈਂਬਰ ਵਿਵੇਕ ਤਨਖਾ ਨੇ ਅੱਜ ਪੀਟੀਆਈ ਨੂੰ ਦੱਸਿਆ ਕਿ ਹੁਣ ਤੱਕ ਰਾਜ ਸਭਾ ਦੇ 30 ਤੋਂ ਵੱਧ ਮੈਂਬਰਾਂ ਦੇ ਦਸਤਖ਼ਤ ਲੈ ਲਏ ਗਏ ਹਨ ਅਤੇ ਸੰਸਦ ਦੇ ਮੌਜੂਦਾ ਸਰਦ ਰੁੱਤ ਇਜਲਾਸ ’ਚ ਹੀ ਇਸ ਲਈ ਨੋਟਿਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ‘ਇਹ ਗੰਭੀਰ ਮਾਮਲਾ ਹੈ। ਅਸੀਂ ਸੰਸਦ ਦੇ ਇਸੇ ਸੈਸ਼ਨ ’ਚ ਮਹਾਦੋਸ਼ ਲਈ ਨੋਟਿਸ ਦੇਵਾਂਗੇ।’ ਮਤੇ ਨਾਲ ਜੁੜਿਆ ਨੋਟਿਸ 100 ਲੋਕ ਸਭਾ ਮੈਂਬਰਾਂ ਤੇ 50 ਰਾਜ ਸਭਾ ਮੈਂਬਰਾਂ ਵੱਲੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ

ਚਰਚਾ ਲਈ ਲੋਕ ਸਭਾ ’ਚ ਨੋਟਿਸ

ਨਵੀਂ ਦਿੱਲੀ:

ਕਾਂਗਰਸ ਨੇ ਅੱਜ ਅਲਾਹਾਬਾਦ ਹਾਈ ਕੋਰਟ ਦੇ ਇੱਕ ਮੌਜੂਦਾ ਜੱਜ ਵੱਲੋਂ ਦਿੱਤੇ ਗਏ ਹਾਲੀਆ ਬਿਆਨਾਂ ’ਤੇ ਚਰਚਾ ਲਈ ਲੋਕ ਸਭਾ ’ਚ ਕੰਮ ਰੋਕੂ ਮਤਾ ਲਿਆਉਣ ਸਬੰਧੀ ਨੋਟਿਸ ਦਿੱਤਾ ਹੈ। ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ’ਚ ਪਾਰਟੀ ਦੇ ਮੁੱਖ ਵ੍ਹਿਪ ਕੇ ਸੁਰੇਸ਼ ਨੇ ਕਿਹਾ, ‘ਮੈਂ ਇਸ ਰਾਹੀਂ ਬਹੁਤ ਅਹਿਮ ਮਾਮਲੇ ’ਤੇ ਚਰਚਾ ਦੇ ਮਕਸਦ ਨਾਲ ਕੰਮ ਰੋਕੂ ਮਤਾ ਪੇਸ਼ ਕਰਨ ਦੀ ਇਜਾਜ਼ਤ ਮੰਗਣ ਦੇ ਇਰਾਦੇ ਨਾਲ ਸੂਚਨਾ ਦੇ ਰਿਹਾ ਹਾਂ।’ ਉਨ੍ਹਾਂ ਨੋਟਿਸ ’ਚ ਕਿਹਾ ਕਿ ਭਾਸ਼ਣ ’ਚ ਘੱਟ ਗਿਣਤੀਆਂ ਪ੍ਰਤੀ ਇਤਰਾਜ਼ਯੋਗ ਤੇ ਵੰਡਪਾਊ ਵਿਚਾਰ ਪ੍ਰਗਟਾਏ ਗਏ ਹਨ ਜਿਸ ਨਾਲ ਪੂਰੇ ਦੇਸ਼ ’ਚ ਵੱਡੇ ਪੱਧਰ ’ਤੇ ਚਿੰਤਾ ਤੇ ਰੋਸ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਸੰਵਿਧਾਨ ਦੀ ਰੱਖਿਅਕ ਹੈ। -ਆਈਏਐੱਨਐੱਸ

Advertisement
Show comments