ਸੰਸਦ ਦੀ ਨਵੀਂ ਇਮਾਰਤ ਦਾ ਨਾਂ ‘ਭਾਰਤ ਦਾ ਸੰਸਦ ਭਵਨ’ ਰੱਖਿਆ
ਨਵੀਂ ਦਿੱਲੀ, 19 ਸਤੰਬਰ ਸੰਸਦ ਦੀ ਨਵੀਂ ਇਮਾਰਤ ਦਾ ਨਾਂ 'ਭਾਰਤ ਦਾ ਸੰਸਦ ਭਵਨ' ਰੱਖਿਆ ਗਿਆ ਹੈ। ਇਹ ਜਾਣਕਾਰੀ ਲੋਕ ਸਭਾ ਸਕੱਤਰੇਤ ਦੇ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਹੈ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ, ‘ਲੋਕ ਸਭਾ ਦੇ ਸਪੀਕਰ ਨੂੰ ਇਹ ਦੱਸਦੇ...
Advertisement
ਨਵੀਂ ਦਿੱਲੀ, 19 ਸਤੰਬਰ
ਸੰਸਦ ਦੀ ਨਵੀਂ ਇਮਾਰਤ ਦਾ ਨਾਂ 'ਭਾਰਤ ਦਾ ਸੰਸਦ ਭਵਨ' ਰੱਖਿਆ ਗਿਆ ਹੈ। ਇਹ ਜਾਣਕਾਰੀ ਲੋਕ ਸਭਾ ਸਕੱਤਰੇਤ ਦੇ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਹੈ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ, ‘ਲੋਕ ਸਭਾ ਦੇ ਸਪੀਕਰ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਨਵੀਂ ਦਿੱਲੀ ਦੇ ਪਲਾਟ ਨੰਬਰ 118 'ਚ ਸੰਸਦ ਭਵਨ ਦੀ ਹੱਦ ਅੰਦਰ ਅਤੇ ਮੌਜੂਦਾ ਸੰਸਦ ਭਵਨ ਦੇ ਪੂਰਬ ਵੱਲ ਸਥਿਤ ਨਵੇਂ ਸੰਸਦ ਭਵਨ, ਜਿਸ ਦੇ ਦੱਖਣ ਵੱਲ ਰਾਏਸੀਨਾ ਰੋਡ ਅਤੇ ਉੱਤਰ ਵੱਲ ਰੈੱਡ ਕਰਾਸ ਰੋਡ ਨੂੰ ‘ਭਾਰਤ ਦਾ ਸੰਸਦ ਭਵਨ’ ਨਾਮ ਦਿੱਤਾ ਗਿਆ ਹੈ।
Advertisement
Advertisement