ਜੰਗ ਦੇ ਤੌਰ ਤਰੀਕੇ ਬਦਲੇ: ਦਿਵੇਦੀ
ਫ਼ੌਜੀ ਤਾਕਤ ਨਾਲ ਬੌਧਿਕ ਅਤੇ ਮਾਨਸਿਕ ਤਿਆਰੀ ਦੀ ਵੀ ਲੋਡ਼ ’ਤੇ ਜ਼ੋਰ
Advertisement
ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਕਿ ਜੰਗ ਦੇ ਤੌਰ ਤਰੀਕੇ ਲਗਾਤਾਰ ਬਦਲ ਰਹੇ ਹਨ ਅਤੇ ਹੁਣ ਇਹ ਆਹਮੋ-ਸਾਹਮਣੇ ਨਹੀਂ ਲੜੀ ਜਾਂਦੀ, ਇਸ ਲਈ ਇਨ੍ਹਾਂ ਦਾ ਸਾਹਮਣਾ ਕਰਨ ਲਈ ਫ਼ੌਜੀ ਤਾਕਤ, ਬੌਧਿਕ ਸਮਰੱਥਾ ਅਤੇ ਮਾਨਸਿਕ ਤਿਆਰੀ ਦੀ ਲੋੜ ਹੈ। ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜੈਅੰਤੀ ਮੌਕੇ ਮਾਨਿਕਸ਼ਾਅ ਸੈਂਟਰ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਥਿੰਕ ਟੈਂਕ, ਲੈਬਾਰਟਰੀਆਂ ਅਤੇ ਯੁੱਧਖੇਤਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਭੂਮਿਕਾ ਨਿਭਾਉਣ ਦੀ ਲੋੜ ਹੈ।
ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਫ਼ੌਜ ਅਤੇ ਰੱਖਿਆ ਥਿੰਕ ਟੈਂਕ ‘ਸੈਂਟਰ ਫਾਰ ਲੈਂਡ ਵਾਰਫੇਅਰ ਸਟੱਡੀਜ਼’ ਵੱਲੋਂ ਕਰਵਾਏ ਗਏ ‘ਚਾਣਕਿਆ ਡਿਫੈਂਸ ਡਾਇਲਾਗ: ਯੰਗ ਲੀਡਰਜ਼ ਫੋਰਮ’ ਵਿੱਚ ਫ਼ੌਜੀ ਅਧਿਕਾਰੀਆਂ, ਵਿਦਿਆਰਥੀਆਂ ਅਤੇ ਰੱਖਿਆ ਮਾਹਿਰਾਂ ਨੂੰ ਸੰਬੋਧਨ ਕੀਤਾ। ਫ਼ੌਜ ਮੁਖੀ ਨੇ ਜੰਗ ਦੇ ਬਦਲਦੇ ਤਰੀਕੇ ਅਤੇ ਇਸ ਸਬੰਧੀ ਲੋੜੀਂਦੀ ਤਿਆਰੀ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਜੰਗ ਹੁਣ ਸਿੱਧੇ ਟਕਰਾਅ ਵਾਲੀ ਨਹੀਂ ਰਹੀ। ਇਸ ਲਈ ਇਸ ਦਾ ਸਾਹਮਣਾ ਕਰਨ ਲਈ ਫ਼ੌਜੀ ਤਾਕਤ, ਬੌਧਿਕ ਹੁਨਰ ਅਤੇ ਮਾਨਸਿਕ ਤਿਆਰੀ ਦੀ ਲੋੜ ਹੈ।’’ ਇਸ ਮੌਕੇ ਅਪਰੇਸ਼ਨ ਸਿੰਧੂਰ ਬਾਰੇ ਮੀਡੀਆ ਬ੍ਰੀਫਿੰਗ ਵਿੱਚ ਸ਼ਾਮਲ ਰਹੀ ਕਰਨਲ ਸੋਫ਼ੀਆ ਕੁਰੈਸ਼ੀ ਵੀ ਮੌਜੂਦ ਸੀ। ਪ੍ਰੋਗਰਾਮ ਵਿੱਚ ਐਲਾਨ ਕੀਤਾ ਗਿਆ ਕਿ ‘ਚਾਣਕਿਆ ਰੱਖਿਆ ਸੰਵਾਦ 2025’ 27-28 ਨਵੰਬਰ ਵਿੱਚ ਕਰਵਾਇਆ ਜਾਵੇਗਾ, ਜਿਸ ਦਾ ਥੀਮ ‘ਸੁਧਾਰ ਤੋਂ ਪਰਿਵਰਤਨ: ਸਸ਼ਕਤ ਅਤੇ ਸੁਰੱਖਿਅਤ ਭਾਰਤ’ ਹੋਵੇਗਾ।
Advertisement
Advertisement
