ਪੁਲਾੜ ਯਾਨ ‘ਪਰੋਬਾ-3’ ਦੀ ਲਾਂਚਿੰਗ ਮੁਲਤਵੀ
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 4 ਦਸੰਬਰ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ‘ਪਰੋਬਾ-3’ ਪੁਲਾੜ ਯਾਨ ਵਿੱਚ ਪਾਈ ਗਈ ਇਕ ਖਾਮੀ ਕਰ ਕੇ ਪੀਐੱਸਐੱਲਵੀ-ਸੀ59 ਦੀ ਲਾਂਚਿੰਗ ਵੀਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ। ਅੱਜ ਪ੍ਰਸਤਾਵਿਤ ਲਾਂਚਿੰਗ ਤੋਂ ਕੁਝ ਮਿੰਟ ਪਹਿਲਾਂ ਪੁਲਾੜ ਏਜੰਸੀ ਨੇ...
Advertisement
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 4 ਦਸੰਬਰ
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ‘ਪਰੋਬਾ-3’ ਪੁਲਾੜ ਯਾਨ ਵਿੱਚ ਪਾਈ ਗਈ ਇਕ ਖਾਮੀ ਕਰ ਕੇ ਪੀਐੱਸਐੱਲਵੀ-ਸੀ59 ਦੀ ਲਾਂਚਿੰਗ ਵੀਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ। ਅੱਜ ਪ੍ਰਸਤਾਵਿਤ ਲਾਂਚਿੰਗ ਤੋਂ ਕੁਝ ਮਿੰਟ ਪਹਿਲਾਂ ਪੁਲਾੜ ਏਜੰਸੀ ਨੇ ਇਹ ਐਲਾਨ ਕੀਤਾ। ਪੁਲਾੜ ਏਜੰਸੀ ਨੇ ਅਸਲ ਵਿੱਚ ਅੱਜ ਸ਼ਾਮ 4.08 ਵਜੇ ਇੱਥੇ ਪੁਲਾੜ ਕੇਂਦਰ ਤੋਂ ਲਾਂਚਿੰਗ ਦੀ ਯੋਜਨਾ ਬਣਾਈ ਸੀ।
Advertisement
ਏਜੰਸੀ ਨੇ ਪ੍ਰਸਤਾਵਿਤ ਲਾਂਚਿੰਗ ਤੋਂ ਕੁਝ ਕੁ ਮਿੰਟ ਪਹਿਲਾਂ ਇਕ ਬਿਆਨ ਵਿੱਚ ਕਿਹਾ, ‘‘ਪਰੋਬਾ-3 ਪੁਲਾੜ ਯਾਨ ਵਿੱਚ ਪਾਈ ਗਈ ਖਾਮੀ ਕਾਰਨ ਪੀਐੱਸਐੱਲਵੀ-ਸੀ59/ਪਰੋਬਾ-3 ਦੀ ਲਾਂਚਿੰਗ ਭਲਕੇ ਸ਼ਾਮ ਨੂੰ 4.12 ਵਜੇ ’ਤੇ ਪੁਨਰਨਿਰਧਾਰਤ ਕੀਤੀ ਗਈ ਹੈ।’’ ਆਪਣੀ ਤਰ੍ਹਾਂ ਦੀ ਦੁਨੀਆ ਦੀ ਪਹਿਲੀ ਪਹਿਲ ਤਹਿਤ ‘ਪਰੋਬਾ-3’ ਵਿੱਚ ਦੋ ਉਪ ਗ੍ਰਹਿ ਸ਼ਾਮਲ ਹਨ, ਜਿਨ੍ਹਾਂ ਵਿੱਚ ਦੋ ਪੁਲਾੜ ਯਾਨ ਇੱਕੋ ਨਾਲ ਉਡਾਣ ਭਰਨਗੇ ਅਤੇ ਸੂਰਜ ਦੇ ਬਾਹਰੀ ਖੇਤਰ ਦਾ ਅਧਿਐਨ ਕਰਨਗੇ। -ਪੀਟੀਆਈ
Advertisement