ਭਾਰਤੀ ਤੱਟ ਰੱਖਿਅਕਾਂ ਨੇ ਸਮੁੰਦਰੀ ਜਹਾਜ਼ ’ਚ ਚੀਨੀ ਨਾਗਰਿਕ ਨੂੰ ਦਿਲ ਦਾ ਦੌਰਾ ਪੈਣ ਬਾਅਦ ਫੌਰੀ ਮਦਦ ਦੇ ਕੇ ਬਚਾਇਆ
ਨਵੀਂ ਦਿੱਲੀ, 17 ਅਗਸਤ ਭਾਰਤੀ ਤੱਟ ਰੱਖਿਅਕ ਬਲ ਨੇ ਅੱਜ ਕਿਹਾ ਕਿ ਉਸ ਨੇ ਅਰਬ ਸਾਗਰ ਵਿਚ ਪਨਾਮਾ ਦੇ ਝੰਡੇ ਵਾਲੇ ਜਹਾਜ਼ ਵਿਚ ਸਵਾਰ ਉਸ ਚੀਨੀ ਨਾਗਰਿਕ ਨੂੰ ਸਫਲਤਾਪੂਰਵਕ ਬਚਾਇਆ, ਜਿਸ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਇਲਾਜ ਦੀ...
Advertisement
ਨਵੀਂ ਦਿੱਲੀ, 17 ਅਗਸਤ
ਭਾਰਤੀ ਤੱਟ ਰੱਖਿਅਕ ਬਲ ਨੇ ਅੱਜ ਕਿਹਾ ਕਿ ਉਸ ਨੇ ਅਰਬ ਸਾਗਰ ਵਿਚ ਪਨਾਮਾ ਦੇ ਝੰਡੇ ਵਾਲੇ ਜਹਾਜ਼ ਵਿਚ ਸਵਾਰ ਉਸ ਚੀਨੀ ਨਾਗਰਿਕ ਨੂੰ ਸਫਲਤਾਪੂਰਵਕ ਬਚਾਇਆ, ਜਿਸ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਇਲਾਜ ਦੀ ਲੋੜ ਸੀ। ਤੱਟ ਰੱਖਿਅਕਾਂ ਨੇ ਖਰਾਬ ਮੌਸਮ ਦੇ ਬਾਵਜੂਦ 16 ਅਤੇ 17 ਅਗਸਤ ਦੀ ਦਰਮਿਆਨੀ ਰਾਤ ਨੂੰ ਮੁੰਬਈ ਤੱਟ ਤੋਂ 200 ਕਿਲੋਮੀਟਰ ਦੂਰ ਬਚਾਅ ਮੁਹਿੰਮ ਚਲਾਈ ਸੀ। ਮੁੰਬਈ ਦੇ ਮੈਰੀਟਾਈਮ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਨੂੰ ਸੂਚਨਾ ਮਿਲੀ ਸੀ ਕਿ ਖੋਜ ਜਹਾਜ਼ 'ਤੇ ਸਵਾਰ ਚਾਲਕ ਦਲ ਦੇ ਮੈਂਬਰ ਯਿਨ ਵੇਯਾਂਗ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਨੂੰ ਤੁਰੰਤ ਇਲਾਜ ਦੀ ਲੋੜ ਹੈ। ਇਸ ਤੋਂ ਬਾਅਦ ਚੀਨ ਤੋਂ ਸੰਯੁਕਤ ਅਰਬ ਅਮੀਰਾਤ ਜਾਣ ਵਾਲੇ ਜਹਾਜ਼ ਨਾਲ ਤੁਰੰਤ ਸੰਪਰਕ ਕੀਤਾ ਗਿਆ ਅਤੇ ਦੂਰਸੰਚਾਰ ਰਾਹੀਂ ਜ਼ਰੂਰੀ ਡਾਕਟਰੀ ਸਲਾਹ ਦਿੱਤੀ ਗਈ। ਕੋਸਟ ਗਾਰਡ ਨੇ ਬਿਆਨ ਵਿੱਚ ਕਿਹਾ, ‘ਮਰੀਜ਼ ਨੂੰ ਆਧੁਨਿਕ ਹਲਕੇ ਹੈਲੀਕਾਪਟਰ 'ਐਮਕੇ-III' ਰਾਹੀਂ ਏਅਰਲਿਫਟ ਕੀਤਾ ਗਿਆ ਅਤੇ ਉਸਨੂੰ ਮੁੱਢਲੀ ਸਹਾਇਤਾ ਦਿੱਤੀ ਗਈ।’
Advertisement
Advertisement