‘ਇੰਡੀਆ’ ਗੱਠਜੋੜ ਦੀ ਤਾਲਮੇਲ ਕਮੇਟੀ ਦੀ ਪਲੇਠੀ ਮੀਟਿੰਗ 13 ਨੂੰ
ਨਵੀਂ ਦਿੱਲੀ, 10 ਸਤੰਬਰ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਦੀ ਤਾਲਮੇਲ ਕਮੇਟੀ ਦੀ ਪਲੇਠੀ ਮੀਟਿੰਗ ਕੌਮੀ ਰਾਜਧਾਨੀ ਵਿੱਚ 13 ਸਤੰਬਰ ਨੂੰ ਹੋਵੇਗੀ। ਗੱਠਜੋੜ ਦੇ ਨੇਤਾਵਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੀਟਿੰਗ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਮੁਖੀ ਸ਼ਰਦ...
Advertisement
ਨਵੀਂ ਦਿੱਲੀ, 10 ਸਤੰਬਰ
ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਦੀ ਤਾਲਮੇਲ ਕਮੇਟੀ ਦੀ ਪਲੇਠੀ ਮੀਟਿੰਗ ਕੌਮੀ ਰਾਜਧਾਨੀ ਵਿੱਚ 13 ਸਤੰਬਰ ਨੂੰ ਹੋਵੇਗੀ। ਗੱਠਜੋੜ ਦੇ ਨੇਤਾਵਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੀਟਿੰਗ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਮੁਖੀ ਸ਼ਰਦ ਪਵਾਰ ਦੀ ਰਿਹਾਇਸ਼ ’ਤੇ ਹੋਵੇਗੀ, ਜਿਸ ਵਿੱਚ ਗਠਜੋੜ ਦੀਆਂ ਰਣਨੀਤੀਆਂ ਅਤੇ ਭਵਿੱਖੀ ਪ੍ਰੋਗਰਾਮ ਤੈਅ ਕੀਤੇ ਜਾਣਗੇ। ਦੱਸਣਯੋਗ ਹੈ ਕਿ ਦੋ ਦਰਜਨ ਤੋਂ ਵੱਧ ਵਿਰੋਧੀ ਪਾਰਟੀਆਂ ਨੇ 2024 ਦੀਆਂ ਆਮ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐੱਨਡੀਏ ਦੇ ਟਾਕਰੇ ਲਈ ‘ਇੰਡੀਆ’ ਗੱਠਜੋੜ ਕਾਇਮ ਕੀਤਾ ਹੈ।
Advertisement
Advertisement