ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੇਂਦਰੀ ਕੈਬਨਿਟ ਵੱਲੋਂ 240 ਏਅਰੋ ਇੰਜਣਾਂ ਦੀ ਖਰੀਦ ਨੂੰ ਮਨਜ਼ੂਰੀ

ਨਵੀਂ ਦਿੱਲੀ, 2 ਸਤੰਬਰ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਹਿੰਦੁਸਤਾਨ ਏਅਰੋਨੌਟਿਕਸ ਲਿਮਿਟਡ ਤੋਂ ਖਰੀਦ ਸ਼੍ਰੇਣੀ ਤਹਿਤ ਭਾਰਤੀ ਹਵਾਈ ਸੈਨਾ ਦੇ ਸੂ-30 ਐੱਮਕੇਆਈ ਜਹਾਜ਼ਾਂ ਲਈ 26 ਹਜ਼ਾਰ ਕਰੋੜ ਰੁਪਏ ਦੇ 240 ਏਅਰ ਇੰਜਣਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ...
Advertisement

ਨਵੀਂ ਦਿੱਲੀ, 2 ਸਤੰਬਰ

ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਹਿੰਦੁਸਤਾਨ ਏਅਰੋਨੌਟਿਕਸ ਲਿਮਿਟਡ ਤੋਂ ਖਰੀਦ ਸ਼੍ਰੇਣੀ ਤਹਿਤ ਭਾਰਤੀ ਹਵਾਈ ਸੈਨਾ ਦੇ ਸੂ-30 ਐੱਮਕੇਆਈ ਜਹਾਜ਼ਾਂ ਲਈ 26 ਹਜ਼ਾਰ ਕਰੋੜ ਰੁਪਏ ਦੇ 240 ਏਅਰ ਇੰਜਣਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਏਅਰੋ ਇੰਜਣ ਇੱਕ ਸਾਲ ਮਗਰੋਂ ਮਿਲਣੇ ਸ਼ੁਰੂ ਹੋ ਜਾਣਗੇ ਅਤੇ ਅੱਠ ਸਾਲਾਂ ਅੰਦਰ ਸਾਰੇ ਏਅਰੋ ਇੰਜਣ ਪ੍ਰਾਪਤ ਹੋ ਜਾਣਗੇ। ਇਨ੍ਹਾਂ ਇੰਜਣਾਂ ’ਚ 54 ਤੋਂ ਵੱਧ ਸਵਦੇਸ਼ੀ ਸਮੱਗਰੀ ਹੋਵੇਗੀ ਜੋ ਏਅਰੋ-ਇੰਜਣ ਦੇ ਕੁਝ ਅਹਿਮ ਪੁਰਜ਼ਿਆਂ ਦੇ ਸਵਦੇਸ਼ੀਕਰਨ ਕਾਰਨ ਵਧੀ ਹੈ। ਇਸ ਦਾ ਨਿਰਮਾਣ ਹਿੰਦੁਸਤਾਨ ਏਅਰੋਨੌਟਿਕਸ ਦੀ ਕੋਰਾਪੁਟ ਡਿਵੀਜ਼ਨ ’ਚ ਕੀਤਾ ਜਾਵੇਗਾ। -ਏਐੱਨਆਈ

Advertisement

Advertisement
Tags :
Cabinet CommitteeHindustan Aeronautics Limitedindian air forcePunjabi khabarPunjabi NwesSu-30 MKI aircraft
Show comments