ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਲਾਹਾਬਾਦ ਹਾਈ ਕੋਰਟ ਵੱਲੋਂ ਰਾਜ ਬੱਬਰ ਦੀ ਸਜ਼ਾ ’ਤੇ ਰੋਕ

ਲਖਨਊ, 31 ਮਾਰਚ ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ 1996 ਦੇ ਇੱਕ ਮਾਮਲੇ ਵਿੱਚ ਅਦਾਕਾਰ ਰਾਜ ਬੱਬਰ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ ਹੈ। 1996 ਵਿੱਚ ਉਨ੍ਹਾਂ ਲਖਨਊ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜੀ ਸੀ।...
Advertisement

ਲਖਨਊ, 31 ਮਾਰਚ

ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ 1996 ਦੇ ਇੱਕ ਮਾਮਲੇ ਵਿੱਚ ਅਦਾਕਾਰ ਰਾਜ ਬੱਬਰ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ ਹੈ। 1996 ਵਿੱਚ ਉਨ੍ਹਾਂ ਲਖਨਊ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜੀ ਸੀ। ਜਸਟਿਸ ਮੁਹੰਮਦ ਫੈਜ਼ ਆਲਮ ਖਾਨ ਨੇ ਇਹ ਹੁਕਮ ਜਾਰੀ ਕੀਤਾ। ਅਰਜ਼ੀ ਵਿੱਚ ਉਨ੍ਹਾਂ ਵਜ਼ੀਰਗੰਜ ਥਾਣੇ ਵਿੱਚ 1996 ’ਚ ਦਰਜ ਐੱਫਆਈਆਰ ਸਬੰਧੀ 7 ਜੁਲਾਈ 2022 ਨੂੰ ਵਧੀਕ ਮੁੱਖ ਨਿਆਂਇਕ ਮੈਜਿਸਟਰੇਟ-III ਵੱਲੋਂ ਦੋਸ਼ ਠਹਿਰਾਉਣ ਦੇ ਹੁਕਮ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਸੀ। ਹੁਕਮਾਂ ਅਨੁਸਾਰ ਇਸਤਗਾਸਾ ਪੱਖ ਦੇ ਗਵਾਹ ਅਤੇ ਕੇਸ ਦੇ ਮੁਖਬਰ ਨੇ ਦੱਸਿਆ ਕਿ ਇਹ ਘਟਨਾ 2 ਮਈ 1996 ਨੂੰ ਪੋਲਿੰਗ ਦੌਰਾਨ ਵਾਪਰੀ ਸੀ। ਰਾਜ ਬੱਬਰ ’ਤੇ ਆਪਣੇ ਕੁੱਝ ਸਾਥੀਆਂ ਨਾਲ ਰਲ ਕੇ ਪੋਲਿੰਗ ਪਾਰਟੀ ਦੇ ਮੈਂਬਰਾਂ ਨਾਲ ਹੱਥੋਪਾਈ ਕਰਨ ਦਾ ਦੋਸ਼ ਲਾਇਆ ਗਿਆ ਸੀ। -ਆਈਏਐੱਨਐੱਸ

Advertisement

Advertisement
Show comments