Terror ਫੰਡਿੰਗ ਕੇਸ: ਇੰਜਨੀਅਰ ਰਾਸ਼ਿਦ ਦੀ ਮੌਨਸੂਨ ਇਜਲਾਸ ਲਈ ਹਿਰਾਸਤੀ ਪੈਰੋਲ ਮਨਜ਼ੂਰ
ਯੂਏਪੀਏ ਤਹਿਤ ਦਰਜ ਕੇਸ ਵਿਚ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ ਜੰਮੂ ਕਸ਼ਮੀਰ ਤੋਂ ਸੰਸਦ ਮੈਂਬਰ
Advertisement
ਦਿੱਲੀ ਕੋਰਟ ਨੇ ਜੇਲ੍ਹ ਵਿਚ ਬੰਦ ਲੋਕ ਸਭਾ ਮੈਂਬਰ ਇੰਜਨੀਅਰ ਰਾਸ਼ਿਦ ਨੂੰ 24 ਜੁਲਾਈ ਤੋਂ 4 ਅਗਸਤ ਦਰਮਿਆਨ ਸੰਸਦ ਦੇ ਮੌਨਸੂਨ ਇਜਲਾਸ ਵਿਚ ਸ਼ਮੂਲੀਅਤ ਲਈ ਹਿਰਾਸਤੀ ਪੈਰੋਲ ਦੇ ਦਿੱਤੀ ਹੈ।
ਰਾਸ਼ਿਦ 2019 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹੈ।
Advertisement
ਕੌਮੀ ਜਾਂਚ ਏਜੰਸੀ (NIA) ਨੇ ਰਾਸ਼ਿਦ ਨੂੰ 2017 ਦੇ ਦਹਿਸ਼ਤੀ ਫੰਡਿੰਗ ਕੇਸ ਵਿਚ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (UAPA) ਤਹਿਤ ਗ੍ਰਿਫ਼ਤਾਰ ਕੀਤਾ ਸੀ।
ਵਧੀਕ ਸੈਸ਼ਨ ਜੱਜ ਚੰਦਰ ਜੀਤ ਸਿੰਘ ਨੇ ਹਿਰਾਸਤੀ ਪੈਰੋਲ ਦੀ ਪ੍ਰਵਾਨਗੀ ਦਿੱਤੀ।
ਰਾਸ਼ਿਦ ਦੇ ਵਕੀਲ ਵਿਖਿਆਤ ਓਬਰਾਏ ਨੇ ਕਿਹਾ ਕਿ ਹਿਰਾਸਤੀ ਪੈਰੋਲ ਯਾਤਰਾ ਖਰਚਿਆਂ ਦੀ ਅਦਾਇਗੀ ’ਤੇ ਮੁਨੱਸਰ ਕਰੇਗੀ।
ਬਾਰਾਮੂਲਾ ਤੋਂ ਸੰਸਦ ਮੈਂਬਰ ਇੰਜਨੀਅਰ ਰਾਸ਼ਿਦ ਨੇ ਸੰਸਦ ਮੈਂਬਰ ਵਜੋਂ ਆਪਣੀ ਡਿਊਟੀ ਨਿਭਾਉਣ ਲਈ ਅੰਤਰਿਮ ਜ਼ਮਾਨਤ ਜਾਂ ਹਿਰਾਸਤੀ ਪੈਰੋਲ ਦੀ ਮੰਗ ਕੀਤੀ ਸੀ।
Advertisement