ਪੁਣੇ ’ਚ ਟੈਂਪੂ ਟਰੈਵਲਰ ਨੂੰ ਅੱਗ ਲੱਗੀ, ਨਿੱਜੀ ਕੰਪਨੀ ਦੇ ਚਾਰ ਮੁਲਾਜ਼ਮਾਂ ਦੀ ਮੌਤ
Four office-goers killed as vehicle carrying them catches fire near Pune
Advertisement
ਪੁਣੇ, 19 ਮਾਰਚ
Four office-goers killed as vehicle carrying them catches fire near Pune ਪੁਣੇ ਨੇੜੇ ਪਿੰਪਰੀ ਛਿੰਛਵਾੜ ਇਲਾਕੇ ਵਿਚ ਇਕ ਟੈਂਪੂ ਟਰੈਵਲਰ ਨੂੰ ਅੱਗ ਲੱਗਣ ਨਾਲ ਇਸ ਵਿਚ ਸਵਾਰ ਨਿੱਜੀ ਕੰਪਨੀ ਦੇ ਚਾਰ ਮੁਲਾਜ਼ਮਾਂ ਦੀ ਮੌਤ ਹੋ ਗਈ। ਡੀਸੀਪੀ ਵਿਸ਼ਾਲ ਗਾਇਕਵਾੜ ਨੇ ਕਿਹਾ ਕਿ ਟੈਂਪੂ ਟਰੈਵਲਰ ਅੱਜ ਸਵੇਰੇ ਕੰਪਨੀ ਦੇ ਕੁਝ ਮੁਲਾਜ਼ਮਾਂ ਨੂੰ ਦਫ਼ਤਰ ਲੈ ਕੇ ਆ ਰਿਹਾ ਸੀ ਕਿ ਦਾਸੋ ਸਿਸਟਮਜ਼ ਨਜ਼ਦੀਕ ਇਸ ਨੂੰ ਅੱਗ ਲੱਗ ਗਈ। ਪੁਲੀਸ ਅਧਿਕਾਰੀ ਨੇ ਕਿਹਾ, ‘‘ਇਸ ਦੌਰਾਨ ਕੁਝ ਮੁਲਾਜ਼ਮ ਟੈਂਪੂ ਟਰੈਵਲਰ ’ਚੋਂ ਬਾਹਰ ਨਿਕਲਣ ਵਿਚ ਸਫ਼ਲ ਰਹੇ ਜਦੋਂਕਿ ਉਨ੍ਹਾਂ ਦੇ ਚਾਰ ਸਾਥੀ ਬਾਹਰ ਨਹੀਂ ਆ ਸਕੇ ਤੇ ਉਨ੍ਹਾਂ ਦੀ ਮੌਤ ਹੋ ਗਈ। ਵਾਹਨ ’ਚੋਂ ਝੁਲਸੀਆਂ ਲਾਸ਼ਾਂ ਬਾਹਰ ਕੱਢਣ ਦਾ ਕੰਮ ਜਾਰੀ ਹੈ।’’ -ਪੀਟੀਆਈ
Advertisement
Advertisement