ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਨਸਲੀ ਨਫ਼ਰਤ ਤੇ ਵਿਤਕਰੇ’ ਦਾ ਸ਼ਿਕਾਰ ਸੀ ਤਿਲੰਗਾਨਾ ਦਾ ਨੌਜਵਾਨ

ਅਮਰੀਕਾ ਵਿਚ ਪੁਲੀਸ ਦੀ ਗੋਲੀ ਨਾਲ ਹੋਈ ਸੀ ਮੌਤ; ਸੋਸ਼ਲ ਮੀਡੀਆ ’ਤੇ ਹਾਲੀਆ ਪੋਸਟ ਤੋਂ ਸੱਚਾਈ ਸਾਹਮਣੇ ਆਈ
ਮੁਹੰਮਦ ਨਿਜ਼ਾਮੂਦੀਨ ਦੀ ਫਾਈਲ ਫੋਟੋ। X/@amjedmbt
Advertisement

ਤਿਲੰਗਾਨਾ ਦੇ 30 ਸਾਲਾ ਵਿਅਕਤੀ, ਜਿਸ ਨੂੰ ਕਥਿਤ ਤੌਰ ’ਤੇ ਅਮਰੀਕੀ ਪੁਲੀਸ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ, ਨੇ ਦਾਅਵਾ ਕੀਤਾ ਸੀ ਕਿ ਉਹ ‘ਨਸਲੀ ਨਫ਼ਰਤ ਅਤੇ ਵਿਤਕਰੇ’ ਦਾ ਸ਼ਿਕਾਰ ਸੀ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਮਹਿਬੂਬਨਗਰ ਜ਼ਿਲ੍ਹੇ ਦੇ ਮੁਹੰਮਦ ਨਿਜ਼ਾਮੂਦੀਨ ਦੀ ਅਮਰੀਕਾ ਵਿਚ ਕਥਿਤ ਆਪਣੇ ਕਮਰੇ ਵਿਚ ਰਹਿੰਦੇ ਸਾਥੀ ਨਾਲ ‘ਝਗੜੇ’ ਤੋਂ ਬਾਅਦ ਪੁਲੀਸ ਨੇ ਕਥਿਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਸੋਸ਼ਲ ਮੀਡੀਆ ’ਤੇ ਇੱਕ ਹਾਲੀਆ ਪੋਸਟ ਵਿੱਚ ਨਿਜ਼ਾਮੂਦੀਨ ਨੇ ਕਿਹਾ, ‘‘ਮੈਂ ਨਸਲੀ ਨਫ਼ਰਤ, ਨਸਲੀ ਵਿਤਕਰੇ, ਨਸਲੀ ਪਰੇਸ਼ਾਨੀ, ਤਸ਼ੱਦਦ, ਤਨਖਾਹ ਧੋਖਾਧੜੀ, ਨੌਕਰੀ ਤੋਂ ਗਲਤ ਤਰੀਕੇ ਨਾਲ ਕੱਢਣ ਅਤੇ ਨਿਆਂ ਵਿੱਚ ਰੁਕਾਵਟ ਦਾ ਸ਼ਿਕਾਰ ਹੋਇਆ ਹਾਂ। ਅੱਜ, ਸਾਰੀਆਂ ਮੁਸ਼ਕਲਾਂ ਦੇ ਬਾਵਜੂਦ, ਮੈਂ ਬੋਲਣ ਦਾ ਫੈਸਲਾ ਕੀਤਾ... ਕਾਰਪੋਰੇਟ ਜ਼ਾਲਮਾਂ ਵੱਲੋਂ ਪਰੇਸ਼ਾਨੀ ਬੰਦ ਹੋਣੀ ਚਾਹੀਦੀ ਹੈ, ਅਤੇ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।’’

Advertisement

ਨਿਜ਼ਾਮੂਦੀਨ ਦੇ ਪਿਤਾ ਮੁਹੰਮਦ ਹਸਨੂਦੀਨ ਨੇ ਆਪਣੇ ਪੁੱਤਰ ਦੇ ਇਕ ਦੋਸਤ ਤੋਂ ਮਿਲੀ ਜਾਣਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਇਹ ਘਟਨਾ 3 ਸਤੰਬਰ ਨੂੰ ਵਾਪਰੀ ਸੀ, ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਅਸਲ ਵਿੱਚ ਕੀ ਹੋਇਆ ਸੀ। ਇਸ ਦੌਰਾਨ ਪੀੜਤ ਪਿਤਾ ਨੇ ਪੁੱਤਰ ਦੀ ਮ੍ਰਿਤਕ ਦੇਹ ਮਹਿਬੂਬਨਗਰ ਲਿਆਉਣ ਲਈ ਵਾਸ਼ਿੰੰਗਟਨ ਡੀਸੀ ਸਥਿਤ ਭਾਰਤੀ ਅੰਬੈਸੀ ਤੇ ਸਾਂ ਫਰਾਂਸਿਸਕੋ ਵਿਚਲੇ ਕੌਂਸੁਲੇਟ ਜਨਰਲ ਨੂੰ ਮਦਦ ਦੀ ਅਪੀਲ ਕੀਤੀ ਹੈ।

ਇਸ ਦੌਰਾਨ ਮਜਲਿਸ ਬਚਾਓ ਤਹਿਰੀਕ (ਐਮਬੀਟੀ) ਦੇ ਬੁਲਾਰੇ ਅਮਜਦ ਉੱਲ੍ਹਾ ਖਾਨ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਇਸ ਮਾਮਲੇ ਵਿੱਚ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਹਸਨੂਦੀਨ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਐੱਮਐੱਸ ਕਰਨ ਤੋਂ ਬਾਅਦ ਅਮਰੀਕਾ ਵਿੱਚ ਇੱਕ ਸਾਫਟਵੇਅਰ ਪੇਸ਼ੇਵਰ ਵਜੋਂ ਕੰਮ ਕਰ ਰਿਹਾ ਸੀ।

Advertisement
Tags :
#BringHimHome#ExternalAffairsMinister#IndianManShot#IndianStudentUSA#JusticeForNizamuddin#MortalRemains#RacialDiscrimination#SantaClara#SoftwareProfessional#USPoliceShooting#WageFraudHyderabadIndianEmbassyMahabubnagarPoliceBrutalityTelanganaਸਾਂਟਾਂ ਕਲਾਰਾਤਿਲੰਗਾਨਾਨਸਲੀ ਨਫ਼ਰਤਨਸਲੀ ਵਿਤਕਰਾਨਿਜ਼ਾਮੂਦੀਨ ਲਈ ਨਿਆਂਭਾਰਤੀ ਸਫ਼ਾਰਤਖਾਨਾਭਾਰਤੀ ਵਿਦਿਆਰਥੀਮੁਹੰਮਦ ਨਿਜ਼ਾਮੂਦੀਨ
Show comments